ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੀ ਕੇਂਦਰੀ ਜੇਲ ਨੂੰ ਬ੍ਰੇਕ ਕਰਕੇ 5 ਹਵਾਲਾਤੀਆਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਸਮਾਂ ਰਹਿੰਦੇ ਜੇਲ ਪ੍ਰਸ਼ਾਸਨ ਨੂੰ ਇਸ ਜੇਲ ਬ੍ਰੇਕ ਕਾਂਡ ਦਾ ਪਤਾ ਲੱਗ ਗਿਆ ਅਤੇ ਸੁਰੱਖਿਆ ਬਲਾਂ ਨੇ ਪੰਜਾਂ ਹਵਾਲਾਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੇ ਕਬਜ਼ੇ ਤੋਂ ਕੰਬਲ ਨਾਲ ਬਣਾਈ ਗਈ ਰੱਸੀ, ਲੋਹੇ ਦੀ ਰਾਡ ਅਤੇ 2 ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਪੁਲਸ ਨੇ ਉਨ੍ਹਾਂ ਇੱਟਾਂ ਨੂੰ ਵੀ ਕਬਜ਼ੇ 'ਚ ਲਿਆ ਜਿਨ੍ਹਾਂ ਨੂੰ ਤੋੜ ਕੇ ਪੰਜੇ ਹਵਾਲਾਤੀ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ 'ਚ ਜੋਗਾ ਸਿੰਘ ਵਾਸੀ ਕਾਲੇਕੇ, ਬਲਕਾਰ ਸਿੰਘ ਵਾਸੀ ਹਰੀਕੇ, ਪ੍ਰਭਜੀਤ ਸਿੰਘ, ਜਗਜੀਤ ਸਿੰਘ, ਜੱਗਾ ਅਤੇ ਹਰਜੀਤ ਸਿੰਘ ਬਿੱਟੂ ਵਾਸੀ ਹਰੀਕੇ ਸ਼ਾਮਿਲ ਹਨ। ਵਧੀਕ ਜੇਲ ਗੁਰਬਚਨ ਸਿੰਘ ਦੀ ਸ਼ਿਕਾਇਤ 'ਤੇ ਪੰਜਾਂ ਵਿਰੁੱਧ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰਕੇ ਸਾਰਿਆਂ ਨੂੰ ਜਾਂਚ ਲਈ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਰੇ ਹਵਾਲਾਤੀ ਬੈਰਕ ਨੰਬਰ 2 ਦੇ ਕਮਰੇ ਨੰਬਰ 7 'ਚ ਬੰਦ ਸਨ।
ਇਹ ਵੀ ਪੜ੍ਹੋ : ਰਾਜਪੁਰਾ 'ਚ ਕੋਰੋਨਾ ਤੋਂ ਬਾਅਦ ਇਕ ਹੋਰ ਖਤਰਾ, ਬਫਰ ਜ਼ੋਨ ਐਲਾਨਿਆ, ਲੱਗੀਆਂ ਕਈ ਪਾਬੰਦੀਆਂ
ਪਿਛਲੀ ਦੇਰ ਰਾਤ ਯੋਜਨਾ ਅਨੁਸਾਰ ਸਾਰੇ ਹਵਾਲਾਤੀਆਂ ਨੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਲੋਂ ਕੰਬਲ ਨਾਲ ਬਣਾਈ ਗਈ ਰੱਸੀ ਨਾਲ ਸੰਨ੍ਹ ਲਗਾਈ, ਜਿਸ ਦੌਰਾਨ ਸੁਰੱਖਿਆ 'ਚ ਤਾਇਨਾਤ ਜੇਲ ਕਰਮਚਾਰੀਆਂ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਜੇਲ 'ਚ ਹੂਟਰ ਵਜਾ ਕੇ ਸਾਰਿਆਂ ਨੂੰ ਚੌਕਸ ਕਰ ਦਿੱਤਾ ਗਿਆ। ਇਸ ਦੌਰਾਨ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਾਰੇ ਹਵਾਲਾਤੀਆਂ ਨੂੰ ਕਾਬੂ ਕਰ ਲਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਫਰਵਰੀ ਮਹੀਨੇ 'ਚ ਵੀ ਦੇਰ ਰਾਤ ਅੰਮ੍ਰਿਤਸਰ ਕੇਂਦਰੀ ਜੇਲ ਨੂੰ ਬ੍ਰੇਕ ਕਰਕੇ ਹਵਾਲਾਤੀ ਫਰਾਰ ਹੋ ਗਏ ਸਨ। ਇਸ ਵਾਰਦਾਤ ਦੇ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਫਰਾਰ ਹੋਏ ਇਨ੍ਹਾਂ ਤਿੰਨਾਂ ਹਵਾਲਾਤੀਆਂ 'ਚੋਂ ਇਕ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਅਤੇ ਪਿਛਲੀ ਰਾਤ ਪੰਜ ਹੋਰ ਹਵਾਲਾਤੀਆਂ ਨੇ ਇਕ ਵਾਰ ਫਿਰ ਕੇਂਦਰੀ ਜੇਲ ਦੀ ਕੰਧ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਜੇਲ ਪ੍ਰਸ਼ਾਸਨ ਨੇ ਪਿਛਲੀ ਰਾਤ ਹਵਾਲਾਤੀਆਂ ਵਲੋਂ ਇਕ ਵਾਰ ਫਿਰ ਜੇਲ ਬ੍ਰੇਕ ਕਰਕੇ ਫਰਾਰ ਹੋਣ ਦੀ ਯੋਜਨਾ ਨੂੰ ਅਸਫਲ ਕਰ ਦਿੱਤਾ ਹੈ ਪਰ ਕਿਤੇ ਨਾ ਕਿਤੇ ਹਵਾਲਾਤੀਆਂ ਦੀ ਇਸ ਕੋਸ਼ਿਸ਼ ਨੇ ਜੇਲ ਸੁਰੱਖਿਆ 'ਤੇ ਕਈ ਸਵਾਲ ਖੜੇ ਕੀਤੇ ਹਨ।
ਇਹ ਵੀ ਪੜ੍ਹੋ : ਪਠਾਨਕੋਟ ਵਿਚ ਕੋਰੋਨਾ ਦਾ ਪ੍ਰਕੋਪ, ਮਹਿਲਾ ਡਾਕਟਰ ਦੀ ਰਿਪੋਰਟ ਆਈ ਪਾਜ਼ੇਟਿਵ
ਦੋ ਹਵਾਲਾਤੀਆਂ ਨੇ ਹਮਲਾ ਕਰਕੇ ਦਿੱਤਾ ਵਾਰਦਾਤ ਨੂੰ ਅੰਜਾਮ
ਅੰਮ੍ਰਿਤਸਰ ਜੇਲ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਜਰਨੈਲ ਸਿੰਘ ਉਰਫ ਪ੍ਰਿੰਸ ਤੇ ਪਿਛਲੀ ਰਾਤ ਦੇ ਹਵਾਲਾਤੀਆਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ। ਹਮਲਾਵਰਾਂ 'ਚ ਗੈਂਗਸਟਰ ਅਮਨਪ੍ਰੀਤ ਸਿੰਘ ਰਿੰਕੂ ਵਾਸੀ ਗੇਟ ਹਕੀਮਾ ਅਤੇ ਉਸ ਦਾ ਸਾਥੀ ਜਗਦੀਪ ਸਿਘ ਜੱਗੂ ਵਾਸੀ ਤਰਨਤਾਰਨ ਸ਼ਾਮਲ ਹਨ। ਤਿੰਨ ਹਵਾਲਾਤੀ ਇਕ ਹੀ ਚੱਕੀ 'ਚ ਬੰਦ ਹਨ। ਰਿੰਕਾ ਅਤੇ ਜੱਗੂ ਨੇ ਇਸ ਗੱਲ ਨੂੰ ਲੈ ਕੇ ਜਰਨੈਲ ਸਿੰਘ 'ਤੇ ਹਮਲਾ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਗੱਲਾਂ ਨੂੰ ਲੀਕ ਕਰਦੇ ਹਨ।ਜਰਨੈਲ ਸਿੰਘ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਜੇਲ ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੋਵੇਂ ਹਵਾਲਾਤੀਆਂ ਅਮਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਛੇਤੀ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕੀ ਕਹਿਣਾ ਹੈ ਥਾਣਾ ਮੁੱਖੀ ਦਾ
ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਵਧੀਕ ਜੇਲ ਸੁਪਰਟੈਂਡੈਂਟ ਦੀ ਸ਼ਿਕਾਇਤ 'ਤੇ ਪੰਜਾਂ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਸਾਰਿਆਂ ਨੂੰ ਜਾਂਚ ਲਈ ਪ੍ਰੋਡਕਸ਼ਨਵਾਰੰਟ 'ਤੇ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਹਵਾਲਾਤੀਆਂ ਦੀ ਪੂਰੀ ਯੋਜਨਾ ਤੋਂ ਪਰਦਾ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : ਕਸਬਾ ਰਾਜਾਸਾਂਸੀ 'ਚ ਕੋਰੋਨਾ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ
NEXT STORY