ਸਮਾਣਾ, (ਦਰਦ)- ਨਾਬਾਲਗ ਪੁੱਤਰੀ ਨਾਲ ਪਿਛਲੇ ਦੋ ਸਾਲਾਂ ਤੋਂ ਜਬਰ-ਜ਼ਨਾਹ ਕਰਨ ਵਾਲੇ ਕਲਯੁਗੀ ਪਿਤਾ ਨੂੰ ਸਦਰ ਪੁਲਸ ਸਮਾਣਾ ਵੱਲੋਂ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ।
ਮਾਮਲੇ ਸਬੰਧੀ ਸਦਰ ਪੁਲਸ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਜਬਰ-ਜ਼ਨਾਹ ਦੇ ਮੁਲਜ਼ਮ ਚਰਨਜੀਤ ਸਿੰਘ ਨੂੰ ਪੁਲਸ ਨੇ ਗਾਜੇਵਾਸ ਪਿੰਡ ਤੋਂ ਹਿਰਾਸਤ ਵਿਚ ਲਿਆ ਹੈ। ®ਦੱਸਣਯੋਗ ਹੈ ਕਿ ਬੀਤੇ ਦਿਨੀਂ ਸਦਰ ਪੁਲਸ ਸਮਾਣਾ ਦੇ ਅਧੀਨ ਇਕ ਪਿੰਡ ਵਿਚ 8ਵੀਂ ਕਲਾਸ ਦੀ 13 ਸਾਲਾ ਨਾਬਾਲਗ ਵਿਦਿਆਰਥਣ ਨੇ ਆਪਣੇ ਪਿਤਾ ’ਤੇ ਹੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ।
1 ਕੁਇੰਟਲ 70 ਕਿਲੋ ਭੁੱਕੀ, 10 ਗ੍ਰਾਮ ਸਮੈਕ ਸਮੇਤ ਚਾਰ ਵਿਅਕਤੀ ਕਾਬੂ
NEXT STORY