ਜੈਤੋ (ਸਤਵਿੰਦਰ) - ਸਥਾਨਕ ਹਿੰਮਤ ਪੂਰਾ ਬਸਤੀ ਜੈਤੋ ਵਿਖੇ ਮੇਨ ਰੋਡ ਉੱਪਰ ਓਪਨ ਟੁਆਇਲੈਟ ਚੱਲ ਰਹੀ ਹੈ, ਜਿਸ ਦੇ ਬਿਲਕੁੱਲ ਨਾਲ ਪੀਣ ਵਾਲੇ ਪਾਣੀ ਦਾ ਆਰ. ਓ. ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲ, ਦੂਸਰੀ ਸਾਇਡ ਸਰਸਵਤੀ ਜੀਨੀਅਸ ਸਕੂਲ ਅਤੇ ਉਸ ਦੇ ਸਾਹਮਣੇ ਮੁਹੱਲਾ ਨਿਵਾਸੀ ਰਹਿੰਦੇ ਹਨ। ਮੁਹੱਲਾ ਨਿਵਾਸੀਆਂ ਨੇ ਇੱਕਠੇ ਹੋ ਕੇ ਦੱਸਿਆ ਕਿ ਇਹ ਓਪਨ ਟੁਆਇਲੈਟ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਨਾਲ ਚੱਲ ਰਿਹਾ ਹੈ। ਅਸੀਂ ਇਸ ਸਬੰਧੀ ਪ੍ਰਸ਼ਾਸਨ ਨੂੰ ਕਾਫੀ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਅੱਜ ਤੱਕ ਇਸ ਦੇ ਸਬੰਧ ’ਚ ਕੋਈ ਕਾਰਵਾਈ ਨਹੀਂ ਹੋਈ। ‘ਸਵੱਛ ਭਾਰਤ ਅਭਿਆਨ’ ਮਿਸ਼ਨ ਦੀਆ ਗੱਲਾਂ ਸਿਰਫ ਕੰਧਾਂ ’ਤੇ ਲਿਖਣ ਲਈ ਹੀ ਹਨ ਪਰ ਗਰਾਊਂਡ ਲੈਵਲ ’ਤੇ ਬਿਲਕੁੱਲ ਹੀ ਨਾ ਕਾਮਯਾਬ ਹੈ।
ਇਕ ਪਾਸੇ ਨਗਰ ਕੌਂਸਲ ਜੈਤੋ ਵੱਲੋਂ ਪੈਸੇ ਖਰਚ ਕਰਕੇ ਸਵੱਛ ਭਾਰਤ ਦੀ ਮਸ਼ਹੂਰੀ ਕੀਤੀ ਹੋਈ ਹੈ ਅਤੇ ਦੂਸਰੇ ਪਾਸੇ ਖੁੱਲੇ ਅਸਮਾਨ ਥੱਲੇੇ ਓਪਨ ਟੁਆਇਲੈਟ ਚੱਲ ਰਿਹਾ ਹੈ। ਹੁਣ ਕੋਰੋਨਾ ਦੀ ਇਸ ਭਿਆਨਕ ਬੀਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਸਫਾਈ ਕਰਵਾਈ ਜਾ ਰਹੀ ਹੈ, ਪਰ ਇਸ ਮੁਹੱਲੇ ਅੰਦਰ ਚੱਲ ਰਹੇ ਇਸ ਓਪਨ ਟੁਆਇਲੈਟ ਵਿਚ ਕੋਈ ਸਫਾਈ ਨਹੀਂ ਹੋਈ ਅਤੇ ਬਦਬੂ ਆਉਂਦੀ ਰਹਿੰਦੀ ਹੈ, ਜਿਸ ਕਾਰਣ ਮਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਹਨ ਅਤੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਟਾਇਮ ਹਰਕਤ ਵਿੱਚ ਨਹੀਂ ਆਉਂਦਾ, ਜਿਨ੍ਹਾਂ ਟਾਇਮ ਇਸ ਮੁਹੱਲੇ ਵਿਚੋ ਕੋਈ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਨਹੀਂ ਹੁੰਦਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਖੁੱਲ੍ਹੇ ਪਖਾਨੇ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਹੈ।
ਸਰਕਾਰ ਦੁਆਰਾ ਕਣਕ ਦੇ ਮੰਡੀਕਰਨ ਦੇ ਤਰੀਕੇ ਤੋਂ ਨਾਖੁਸ਼ ਕਿਸਾਨ, ਪਵੇਗਾ ਆਰਥਿਕ ਬੋਝ
NEXT STORY