ਜਲਾਲਾਬਾਦ (ਸੇਤੀਆ) - ਜਲਾਲਾਬਾਦ ਹਲਕੇ ਅੰਦਰ ਵੱਖ-ਵੱਖ ਸਿਆਸੀ ਆਗੂਆਂ ਨਵੇਂ ਸਾਲ, ਲੋਹੜੀ ਤੇ ਮਾਘੀ ਦੀ ਵਧਾਈ ਸੰਦੇਸ਼ ਲਈ ਵੱਡੇ-ਵੱਡੇ ਹੋਰਡਿੰਗ ਬੋਰਡ ਲਗਾਏ ਜਾ ਰਹੇ ਹਨ। ਅਜਿਹੇ ’ਚ ਹਲਕਾ ਵਿਧਾਇਕ ਦੀ ਫੋਟੋ ਲਗਾ ਸਿਆਸੀ ਆਗੂ ਆਪਣੇ ਆਪ ਨੂੰ ਵਿਧਾਇਕ ਦੇ ਕਰੀਬੀ ਮਨ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨ ਰੇਤ ਦੀ ਕਾਲਾਬਾਜ਼ਾਰੀ ਵਾਲੇ ਠੇਕੇਦਾਰ ਵਲੋਂ ਵਧਾਈ ਸੰਦੇਸ਼ ਨੂੰ ਲੈ ਕੇ ਵਿਧਾਇਕ ਦੀ ਫੋਟੋ ਲਗਾ ਸ਼ਹਿਰ ’ਚ ਹੋਰਡਿੰਗ ਬੋਰਡ ਲਗਾਏ ਗਏ ਸਨ। ਵਿਧਾਇਕ ਨੂੰ ਠੇਕੇਦਾਰ ਵਲੋਂ ਲਾਈ ਗਈ ਫੋਟੋ ਬਾਰੇ ਜਦੋਂ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਿਨਾ ਪੁੱਛੇ ਹੋਰਡਿੰਗ ਲਾਉਣ ਦੀ ਪੜਤਾਲ ਕੀਤੀ। ਪੜਤਾਲ ਦਾ ਸੰਤੁਸ਼ਟ ਜਵਾਬ ਨਾ ਮਿਲਣ ’ਤੇ ਠੇਕੇਦਾਰ ਨੂੰ ਰਾਤੋ-ਰਾਤ ਹੋਰਡਿੰਗ ਬੋਰਡ ਉਤਾਰਣੇ ਪਏ।
ਜਾਣਕਾਰੀ ਅਨੁਸਾਰ ਰੇਤ ਠੇਕੇਦਾਰ ਨੇ ਸ਼ਹਿਰ ’ਚ ਨਵੇਂ ਸਾਲ ਤੇ ਲੋਹੜੀ ਦੀ ਵਧਾਈ ਨੂੰ ਲੈ ਕੇ ਵਿਧਾਇਕ ਰਮਿੰਦਰ ਆਵਲਾ ਦੀ ਫੋਟੋ ਨਾਲ ਹੋਰਡਿੰਗ ਬੋਰਡ ਲਗਵਾ ਦਿੱਤੇ। ਦੋ ਦਿਨ ਪਹਿਲਾਂ ਪ੍ਰੈੱਸ ਵਲੋਂ ਵਿਧਾਇਕ ਮੀਟਿੰਗ ਕੀਤੀ ਗਈ ਸੀ, ਜਿਸ ’ਚ ਠੇਕੇਦਾਰ ਦੇ ਹੋਰਡਿੰਗ ਬੋਰਡਾਂ ਬਾਰੇ ਚਰਚਾ ਕੀਤੀ ਗਈ। ਇਸ ਹੋਰਡਿੰਗ ਬੋਰਡਾਂ ਬਾਰੇ ਵਿਧਾਇਕ ਨੂੰ ਕੁਝ ਪਤਾ ਨਹੀਂ ਸੀ, ਜਿਸ ਦੀ ਪੜਤਾਲ ਦਾ ਠੇਕੇਦਾਰ ਨੇ ਸੰਤੁਸ਼ਟ ਜਵਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਕਥਿਤ ਠੇਕੇਦਾਰ ਵਲੋਂ ਇਕ ਕਾਂਗਰਸੀ ਆਗੂ ਦੀ ਆਡਿਓ ਰਿਕਾਰਡਿੰਗ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਕੁਝ ਲੋਕਾਂ ਵਲੋਂ ਡੀ.ਐਸ.ਪੀ. ਜਲਾਲਾਬਾਦ ਨੂੰ ਇਸ ਠੇਕੇਦਾਰ ਦੇ ਖਿਲਾਫ ਹਿੱਸੇਦਾਰੀ ਨੂੰ ਲੈ ਕੇ ਦਰਖਾਸਤ ਦਿੱਤੀ ਹੋਈ ਹੈ, ਜਿਸਦੀ ਜਾਂਚ ਚੱਲ ਰਹੀ ਹੈ। ਇਸ ਤੋਂ ਬਚਨ ਲਈ ਠੇਕੇਦਾਰ ਨੇ ਸਿਆਸੀ ਲਾਹਾ ਲੈਣ ਤੇ ਬਚਣ ਲਈ ਵਿਧਾਇਕ ਨੂੰ ਪੁੱਛੇ ਫਲੈਕਸ ਬੋਰਡ ’ਤੇ ਫੋਟੋ ਲਗਾ ਦਿੱਤੀ।
ਡੇਰਾ ਭਨਿਆਰਾ ਵਾਲੇ ਦੇ ਮੁਖੀ ਪਿਆਰਾ ਸਿੰਘ ਦਾ ਹੋਇਆ ਅੰਤਿਮ ਸੰਸਕਾਰ
NEXT STORY