ਜਲੰਧਰ (ਸੋਮ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਗਾਇਕ ਹਰਮੇਸ਼ ਰਸੀਲਾ ਦੇ ਸਿੰਗਲ ਟਰੈਕ ‘ਫੈਸਲਾ’ ਦਾ ਪੋਸਟਰ ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ, ਰਾਜਨ ਸਾਰੰੰਗਲ, ਦਿਨੇਸ਼ ਚੌਹਾਨ ਤੇ ਹਿਤੇਸ਼ ਸ਼ਰਮਾ ਵੱਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹਰਮੇਸ਼ ਰਸੀਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਬੀ. ਅੈੱਮ. ਰਿਕਾਰਡਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਅੈੱਸ. ਪੀ. ਹੰਸ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਕਲਮਬੱਧ ਕੀਤਾ ਹੈ ਪ੍ਰੀਤ ਲੱਧੜ ਨੇ। ਇਸ ਦਾ ਵੀਡੀਓ ਮੁਨੀਸ਼ ਠੁਕਰਾਲ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ’ਤੇ ਚੱਲ ਰਿਹਾ ਹੈ। ਰਸੀਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕਾਮਯਾਬ ਕਰਨ ’ਚ ਸੋਨੂੰ ਕਲਿਆਣ, ਲਾਲੀ ਸਾਬ੍ਹ, ਡਾ. ਦਵਿੰਦਰ ਚਾਹਲ ਦਾ ਪੂਰਾ ਸਹਿਯੋਗ ਰਿਹਾ।
ਰਜਿੰਦਰ ਰਾਜ ਦੇ ਧਾਰਮਕ ਸਿੰਗਲ ਟਰੈਕ ‘ਹਰਿ ਹਰਿ ਬੋਲ ਮਨਾ’ ਦੇ ਵੀਡੀਓ ਨੂੰ ਮਿਲਿਆ ਸੰਗਤਾਂ ਵਲੋਂ ਭਰਵਾਂ ਹੁੰਗਾਰਾ
NEXT STORY