ਜਲੰਧਰ (ਮਨਜੀਤ)-ਸ਼੍ਰੀ ਸ਼੍ਰੀ 108 ਸਵਾਮੀ ਸ਼ਾਂਤੀ ਗਿਰੀ ਜੀ ਗਊਸ਼ਾਲਾ ਗਊਧਾਮ ਸੇਵਾ ਸੰਮਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਪੰਚਮੀ ਦਾ ਤਿਉਹਾਰ ਤੇ ਗਊਸ਼ਾਲਾ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਾਚੀਨ ਸ਼ਿਵ ਮੰਦਰ ਦੇ ਗੱਦੀਨਸ਼ੀਨ ਸਵਾਮੀ ਰਵਿੰਦਰਾ ਦੇ ਆਸ਼ੀਰਵਾਦ ਤੇ ਗਊਸ਼ਾਲਾ ਕਮੇਟੀ ਪ੍ਰਧਾਨ ਪਵਨ ਕੁਮਾਰ ਗਾਂਧੀ ਦੀ ਅਗਵਾਈ ’ਚ ਪੰ. ਵਿਸ਼ਨੂੰ ਕੁਮਾਰ ਸ਼ਰਮਾ ਵਲੋਂ ਪੂਰੇ ਵਿਧੀ ਵਿਧਾਨ ਨਾਲ ਕਮੇਟੀ ਮੈਂਬਰਾਂ, ਪਤਵੰਤੇ ਸੱਜਣਾਂ ਤੇ ਸ਼ਹਿਰ ਵਾਸੀਆਂ ਸਮੇਤ ਹਵਨ ਯੱਗ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੌਬੀ ਕੰਡਾ, ਪ੍ਰਸ਼ੋਤਮ ਗੁਪਤਾ, ਰਾਜੂ ਬਾਂਸਲ, ਰੁਪੇਸ਼ ਕੁਮਾਰ, ਪਰਮਜੀਤ ਪੰਮਾ, ਵਿਜੇ ਕੁਮਾਰ ਟੀਟਾ, ਬੱਬੂ ਪ੍ਰਧਾਨ, ਸ਼ਾਲੂ ਸੱਦੀ, ਲੱਕੀ ਸ਼ਰਮਾ, ਬੰਟੀ ਸ਼ਰਮਾ, ਅਰੁਣ ਗੁਪਤਾ, ਕੁਲਵੰਤ ਰਾਏ, ਸੰਜੀਵ ਕੰਡਾ, ਦਵਿੰਦਰ ਕੁਮਾਰ, ਯਸ਼ਪਾਲ ਵਰਮਾ, ਸੰਜੀਵ ਕੁਮਾਰ, ਚੇਤਨ ਬਾਂਸਲ ਸਮੇਤ ਹੋਰ ਪਤਵੰਤੇ ਸੱਜਣ ਤੇ ਸ਼ਹਿਰ ਵਾਸੀ ਮੌਜੂਦ ਸਨ।
ਪੰਜਾਬ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿੱਲੀ ਪੁੱਜੇ ਰਾਹੁਲ ਗਾਂਧੀ ਨੂੰ ਮਿਲਣ
NEXT STORY