ਜਲੰਧਰ (ਨਿੱਝਰ)–ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਭਗਵਾਨ ਵਾਲਮੀਕਿ ਯੋਗ ਆਸ਼ਰਮ, ਡੇਰਾ ਬਾਬਾ ਲਾਲ ਨਾਥ ਜੀ ਪਿੰਡ ਰਹੀਮਪੁਰ (ਨੇੜੇ ਉੱਗੀ) ਜ਼ਿਲਾ ਜਲੰਧਰ ਵਿਖੇ 24 ਫਰਵਰੀ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਡੇਰੇ ਦੇ ਮੁੱਖ ਸੰਚਾਲਕ ਬਾਲਯੋਗ ਬਾਬਾ ਪ੍ਰਗਟ ਨਾਥ ਰਹੀਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ’ਤੇ ਹੋਰ ਰਹਿਬਰਾਂ ਦੇ ਵਿਸ਼ੇਸ਼ ਦਿਨ ਹਰ ਸਾਲ ਡੇਰੇ ’ਤੇ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸ਼ਰਧਾਲੂ ਸੰਗਤਾਂ ਵਲੋਂ ਮਨਾਏ ਜਾਂਦੇ ਹਨ ਤੇ ਇਸ ਵਾਰ ਵੀ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ 24 ਫਰਵਰੀ ਨੂੰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਇਸ ਮਹਾਨ ਸਤਿਸੰਗ ਸਮਾਗਮ ਦੌਰਾਨ ਸੰਤ ਨਿਰਮਲ ਦਾਸ ਜੌੜੇ ਵਾਲੇ, ਸੰਤ ਤੀਰਥਦਾਸ ਪੀਰ ਨਿਗਾਹੇ ਵਾਲੇ, ਗਿਆਨੀ ਕੁਲਦੀਪ ਸਿੰਘ ਬਜਵਾਂਕਲਾਂ ਵਾਲੇ, ਗਿਆਨੀ ਲਖਵੀਰ ਲੱਖਾ, ਲਵਕੁਸ਼ ਕੀਰਤਨੀ ਜਥਾ, ਅਹੂੰਵਾਲ ਕੀਰਤਨੀ ਜਥਿਆਂ ਤੋਂ ਗਿਆਨੀ ਕੇਵਲ ਸਿੰਘ ਦਰਦੀ ਦਾ ਢਾਡੀ ਜਥਾ ਗੁਰਇਤਿਹਾਸ ਤੇ ਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।ਇਸ ਮੌਕੇ ’ਤੇ ਦਲਬੀਰ ਸਿੰਘ ਤੇਜੀ ਜੇਲ ਸੁਪਰਡੈਂਟ ਕਪੂਰਥਲਾ, ਹਰਪ੍ਰੀਤ ਸਿੰਘ ਤੇਜੀ, ਕੇ. ਪੀ. ਐੱਸ. ਤੇਜੀ, ਇੰਦਰਪਾਲ ਸਿੰਘ ਤੇਜੀ ਵਕੀਲ, ਗਿਆਨੀ ਚੰਦ ਭੱਟੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਪੰਜਾਬ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਇਨਫੈਂਟਸ ਡੈੱਥਸ ਰੀਵਿਊ ਕਮੇਟੀ ਦੀ ਮੀਟਿੰਗ ਦਾ ਮੰਤਵ ਨਵ-ਜਨਮੇ ਬੱਚਿਆਂ ਦੀ ਮੌਤ ਦਰ ਘੱਟ ਕਰਨਾ : ਸਿਵਲ ਸਰਜਨ
NEXT STORY