ਜਲੰਧਰ (ਇਕਬਾਲ)-ਸਿਵਲ ਸਰਜਨ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਐੱਮ. ਓ. ਪੀ. ਐੱਚ. ਸੀ. ਬਿਲਗਾ ਅਤੇ ਨੂਰਮਹਿਲ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਬਿਲਗਾ ਵਿਖੇ ਪਲਸ ਪੋਲੀਓ ਦੀ ਬੂਥ ਅਕਟੀਵੀਟੀ ਕੀਤੀ ਗਈ, ਜਿਥੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ। ਇਸ ਮੌਕੇ ਬਲਾਕ ਬਿਲਗਾ ਅਤੇ ਨੂਰਮਹਿਲ ਵਿਖੇ ਕੁੱਲ 98 ਬੂਥ ਲਾਏ ਗਏ। ਇਸ ਮੌਕੇ ਅੱਜ 7426 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਗਈਆਂ। 11 ਅਤੇ 12 ਮਾਰਚ ਨੂੰ ਹੁਣ ਘਰਾਂ ’ਚ ਜਾ ਕੇ ਪੋਲੀਓ ਦੀ ਦਵਾਈ ਪਿਆਈ ਜਾਵੇਗੀ। ਐੱਸ. ਐੱਮ. ਓ. ਬਿਲਗਾ ਡਾ. ਜਗਦੀਸ਼ ਕੁਮਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਆਪਣੇ 5 ਸਾਲਾਂ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ 2 ਬੂੰਦਾਂ ਜ਼ਰੂਰ ਪਿਆਉਣ। ਇਸ ਮੌਕੇ ਐੱਸ. ਐੱਮ. ਓ. ਡਾ. ਜਗਦੀਸ਼ ਕੁਮਾਰ ਨੇ ਆਪਣੀ ਟੀਮ ਨਾਲ ਵੱਖ-ਵੱਖ ਬੂਥ ਚੈੱਕ ਕੀਤੇ। ਬੀ. ਈ. ਈ. ਕੇਤਨ ਪ੍ਰਕਾਸ਼, ਐੱਮ. ਓ. ਡਾ. ਕਸ਼ਮੀਰੀ ਲਾਲ ਔਜਲਾ ਅਤੇ ਓਪਥਲਮਿਕ ਅਫਸਰ ਰਾਜਿੰਦਰ ਸ਼ਰਮਾ ਵੀ ਟੀਮ ਨਾਲ ਮੌਜੂਦ ਸੀ।
Punjab Wrap Up: ਪੜ੍ਹੋ 10 ਮਾਰਚ ਦੀਆਂ ਵੱਡੀਆਂ ਖ਼ਬਰਾਂ
NEXT STORY