ਜਲੰਧਰ (ਜ.ਬ.)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਦੇ ਕੌਸਮੋਟੋਲਾਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੈਸਟਰ ਪ੍ਰੀਖਿਆਵਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਵਿਚ ਇਸ ਸਾਲ ਹੀ ਸ਼ੁਰੂ ਹੋਏ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੌਸਮੋਟੋਲਾਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਯੂਨੀਵਰਸਿਟੀ ਮੈਰਿਟ ਸੂਚੀ ਦੀਆਂ ਪਹਿਲੀਆਂ 20 ਪੁਜ਼ੀਸ਼ਨਾਂ ’ਚ ਸਥਾਨ ਹਾਸਲ ਕਰ ਕੇ ਕਾਲਜ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਗਿਆ। ਐਲਾਨੇ ਗਏ ਨਤੀਜਿਆਂ ’ਚ ਸੀਮਾ ਸਿੰਘ ਨੇ 89.3 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਹਰਕਿਰਨ ਕੌਰ ਨੇ 88.6 ਫ਼ੀਸਦੀ ਅੰਕ ਹਾਸਲ ਕਰ ਕੇ ਯੂਨੀਵਰਸਿਟੀ ਵਿਚ ਦੂਸਰਾ ਸਥਾਨ ਹਾਸਲ ਕੀਤਾ। ਸ਼ਰਨਜੀਤ ਕੌਰ ਨੇ 87.66 ਫ਼ੀਸਦੀ ਅੰਕਾਂ ਲਾਲ 6ਵਾਂ ਸਥਾਨ, ਜਸਪ੍ਰੀਤ ਕੌਰ, ਪਰਮਿੰਦਰ ਕੌਰ ਤੇ ਵੰਦਨਾ ਨੇ 85.6 ਫ਼ੀਸਦੀ ਅੰਕਾਂ ਨਾਲ 7ਵਾਂ ਸਥਾਨ, ਰਜਿੰਦਰ ਕੌਰ ਅਤੇ ਅਮਨਦੀਪ ਸਮਰਾ ਨੇ 83.66 ਫ਼ੀਸਦੀ ਅੰਕਾਂ ਨਾਲ 10ਵਾਂ, ਸੰਗੀਤਾ ਤੇ ਅਮਨਦੀਪ ਕੌਰ ਨੇ 83.3 ਫ਼ੀਸਦੀ ਅੰਕਾਂ ਨਾਲ 11 ਸਥਾਨ ਹਾਸਲ ਕੀਤਾ। ਸੁਨੀਤੀ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ 14ਵਾਂ, ਜੋਤੀ ਨੇ 81.31 ਫ਼ੀਸਦੀ ਅੰਕ ਪ੍ਰਾਪਤ ਕਰ ਕੇ 16ਵਾਂ ਅਤੇ ਸਿਮਰਨਪ੍ਰੀਤ ਕੌਰ ਨੇ 78.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ 20ਵਾਂ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਹਰਸਿਮਰਨ ਪ੍ਰੀਤ ਸਿੱਧੂ ਅਤੇ ਪ੍ਰੋ. ਅਨੀਤਾ ਵਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ।
ਗਾਧਰਾਂ ਦੇ 30ਵੇਂ ਛਿੰਞ ਮੇਲੇ ਸਬੰਧੀ ਮੀਟਿੰਗ
NEXT STORY