ਜਲੰਧਰ (ਛਾਬੜਾ)-ਪਿੰਡ ਗਾਧਰਾਂ ’ਚ 30ਵਾਂ ਸਾਲਾਨਾ ਸਵ. ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਅਤੇ ਛਿੰਞ ਮੇਲਾ 13 ਤੇ 14 ਮਾਰਚ ਨੂੰ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਅੈੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ, ਯੰਗ ਸਪੋਰਟਸ ਕਲੱਬ ਰਜਿ. ਵਲੋਂ ਕਰਵਾਇਆ ਜਾ ਰਿਹਾ ਹੈ। 13 ਮਾਰਚ ਨੂੰ ਕਬੱਡੀ ਆਲ ਓਪਨ ਦੇ ਮੈਚ ਹੋਣਗੇ, 14 ਨੂੰ ਭਾਰੀ ਛਿੰਞ ਮੇਲਾ ਹੋਵੇਗਾ, ਜਿਸ ’ਚ ਨਾਮੀ ਪਹਿਲਵਾਨ ਹਿੱਸਾ ਲੈਣਗੇ। ਇਸ ਮੌਕੇ ਮੀਟਿੰਗ ਦੌਰਾਨ ਹਰਜਿੰਦਰ ਸਿੰਘ ਰੰਧਾਵਾ ਪ੍ਰਧਾਨ , ਸੁਖਵਿੰਦਰ ਸਿੰਘ ਕੰਗ ਸਰਪ੍ਰਸਤ, ਸੁਰਜੀਤ ਸਿੰਘ ਖਜ਼ਾਨਚੀ, ਗੁਰਭੇਗ ਸਿੰਘ ਸੰਧੂ, ਜੋ ਸਿੰਘ ਸੰਧੂ ਅਮਰੀਕਾ, ਗੁਰਬਚਨ ਸਿੰਘ ਸੰਧੂ, ਗੁਰਦੇਵ ਸਿੰਘ ਯੂ. ਕੇ., ਮੇਜਰ ਸਿੰਘ ਲਹਿੰਬਰ ਸਿੰਘ ਕੰਗ ਕੈਨੇਡਾ, ਕੁਲਵੀਰ ਸਿੰਘ ਬਾਹੀਆ, ਸਰਬਜੀਤ ਸਿੰਘ, ਸੁੱਚਾ ਸਿੰਘ, ਟਰੇਜਾ ਸ਼ਾਮਾ ਸਰਪੰਚ, ਮੇਜਰ ਪੰਡੋਰੀ, ਹਰਜੀਤ ਸਿੰਘ ਸੋਨੂੰ ਤੇ ਕੁਲਵੰਤ ਸਿੰਘ ਸੋਢੀ ਆਦਿ ਹਾਜ਼ਰ ਸਨ।
ਬਾਬਾ ਬਾਲਕ ਨਾਥ ਜੀ ਦੇ ਦਰਸ਼ਨਾਂ ਲਈ 40ਵੀਂ ਪੈਦਲ ਯਾਤਰਾ ਰਵਾਨਾ
NEXT STORY