ਜਲੰਧਰ (ਧਵਨ)-ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਡੀ. ਏ. ਵੀ. ਮਾਡਲ ਸਕੂਲ ਕਬੀਰ ਨਗਰ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਸਪਰਸ਼ ਦੇਵ ਸ਼ਰਮਾ ਨੇ 95 ਫੀਸਦੀ ਅੰਕ ਹਾਸਲ ਕੀਤੇ ਹਨ। ਉਸ ਨੇ ਸਕੂਲ ਵਿਚ ਨੌਵੀਂ ਕਲਾਸ ਦੇ ਸਾਰੇ ਸੈਕਸ਼ਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਅਨੀਤਾ ਨੰਦਾ ਦੇ ਮਾਰਗ ਦਰਸ਼ਨ ਨਾਲ ਸਪਰਸ਼ ਦੇਵ ਸ਼ਰਮਾ ਪਹਿਲੀ ਕਲਾਸ ਤੋਂ ਹੀ ਲਗਾਤਾਰ 95 ਫੀਸਦੀ ਅੰਕ ਹਾਸਲ ਕਰਦਾ ਆ ਰਿਹਾ ਹੈ।ਤੀਸਰੀ ਕਲਾਸ ਤੋਂ ਲਗਾਤਾਰ ਸਪਰਸ਼ ਸ਼ਰਮਾ ਓਲੰਪੀਆਡ ਦੀ ਪ੍ਰੀਖਿਆ ਵਿਚ ਵੀ ਸਕੂਲ ’ਚ ਗੋਲਡ ਮੈਡਲ ਜਿੱਤਦਾ ਆ ਰਿਹਾ ਹੈ। ਸਕੂਲ ਦੀਆਂ ਪ੍ਰਤੀਯੋਗਿਤਾਵਾਂ ਵਿਚ ਤਾਂ ਉਸ ਨੇ ਹਮੇਸ਼ਾ ਇਨਾਮ ਜਿੱਤੇ ਹਨ, ਨਾਲ ਹੀ ਹੋਰ ਸਕੂਲਾਂ ਵਿਚ ਹੋਣ ਵਾਲੀਆਂ ਅੰਤਰ ਸਕੂਲ ਪ੍ਰਤੀਯੋਗਿਤਾਵਾਂ ਵਿਚ ਵੀ ਸਪਰਸ਼ ਸ਼ਰਮਾ ਨੇ ਸਕੂਲ ਲਈ ਮੈਡਲ ਜਿੱਤੇ ਹਨ। ਉਨ੍ਹਾਂ ਦੇ ਪਿਤਾ ਸੰਜੀਵ ਦੇਵ ਸ਼ਰਮਾ ਤੇ ਮਾਤਾ ਅੰਜੂ ਸ਼ਰਮਾ ਆਪਣੇ ਪੁੱਤਰ ਨੂੰ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ। ਸਪਰਸ਼ ਦੇਵ ਸ਼ਰਮਾ ਦੀ ਮਾਤਾ ਅੰਜੂ ਸ਼ਰਮਾ ਵੀ ਇਸੇ ਸਕੂਲ ਵਿਚ ਅਧਿਆਪਕਾ ਹੈ।
ਲੇਜ਼ਰ ਸਰਜਰੀ ਨਾਲ ਹੁਣ ਹੋ ਸਕਦੈ ਸਲਿਪ ਡਿਸਕ ਦਾ ਇਲਾਜ Û: ਡਾ. ਤ੍ਰਿਵੇਦੀ
NEXT STORY