ਜਲੰਧਰ,(ਵਰੁਨ)—ਇਥੋਂ ਦੇ ਕਾਲਾ ਬੱਕਰਾ 'ਚ ਸੋਮਵਾਰ ਦੇਰ ਰਾਤ ਤੇਜ਼ ਰਫਤਾਰ ਇਕ ਬੱਸ ਨੇ ਮਜ਼ਦੂਰਾਂ ਨੂੰ ਭੋਗਪੁਰ ਛੱਡਣ ਜਾ ਰਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ 'ਚ ਸਵਾਰ 2 ਲੋਕ ਬਾਹਰ ਡਿੱਗ ਗਏ। ਜਿਨ੍ਹਾਂ ਦੀ ਬੱਸ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ 2 ਸਾਲ ਦੀ ਬੱਚੀ ਦੀ ਵੀ ਮੌਤ ਹੋਈ ਹੈ ਜਦਕਿ 5 ਮਜ਼ਦੂਰ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚੌਕੀ ਪਚਰੰਗਾ ਦੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ, ਜਦਕਿ ਬੱਸ ਚਾਲਕ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਾਰੇ ਮਜ਼ਦੂਰ ਜਲੰਧਰ 'ਚ ਕੰਮ ਕਰਦੇ ਸਨ, ਜੋ ਕੰਮ ਖਤਮ ਕਰਕੇ ਟੈਂਪੂ 'ਚ ਸਵਾਰ ਹੋ ਕੇ ਭੋਗਪੁਰ ਘਰ ਜਾ ਰਹੇ ਸਨ। ਕਾਲਾ ਬੱਕਰਾ 'ਚ ਰੇਲਵੇ ਕ੍ਰਾਸਿੰਗ ਨੇੜੇ ਚਾਲਕ ਨੇ ਇਕ ਸਵਾਰੀ ਨੂੰ ਉਤਾਰਨ ਲਈ ਟੈਂਪੂ ਖੜਾ ਕੀਤਾ ਅਤੇ ਸਵਾਰੀ ਉਤਾਰਨ ਤੋਂ ਬਾਅਦ ਕੱਚੀ ਸੜਕ 'ਤੇ ਹਾਈਵੇ 'ਤੇ ਆ ਹੀ ਰਿਹਾ ਸੀ ਕਿ ਜਲੰਧਰ ਵਲੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਪਚਰੰਗਾ ਚੌਕੀ ਦੇ ਇੰਚਾਰਜ ਸੁਖਵਿੰਦਰ ਪਾਲ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦਾ ਪ੍ਰਬੰਧ ਕੀਤਾ, ਜਿਥੇ ਕੁੱਝ ਨੂੰ ਜਲੰਧਰ 'ਚ ਵੀ ਰੈਫਰ ਕੀਤਾ ਗਿਆ ਹੈ।

ਪੁਲਸ ਦਾ ਕਹਿਣਾ ਹੈ ਕਿ ਤਿੰਨਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਜਦਕਿ ਜ਼ਖਮੀਆਂ ਦੀ ਪਛਾਣ ਆਸ਼ਾ ਪਤਨੀ ਰਮੇਸ਼, ਰਾਜੋ ਦੇਵੀ ਪਤਨੀ ਮੁਕੇਸ਼, ਕਰਨ ਪੁੱਤਰ ਰਮੇਸ਼, ਦਿਆਲ ਚੰਦ ਪੁੱਤਰ ਲੇਖ ਰਾਜ ਨਿਵਾਸੀ ਭੋਗਪੁਰ ਦੇ ਰੂਪ 'ਚ ਹੋਈ ਹੈ। ਇਹ ਲੋਕ ਜਲੰਧਰ 'ਚ ਕੰਮ ਕਰਨ ਤੋਂ ਬਾਅਦ ਦੇਰ ਰਾਤ ਭੋਗਪੁਰ ਲਈ ਰਵਾਨਾ ਹੁੰਦੇ ਸਨ। ਪੁਲਸ ਨੇ ਬੱਸ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।
ਗਰੀਬ ਵਿਧਵਾ ਦੇ ੲਿਕੋ-ਇਕ ਕਮਰੇ ਦੀ ਛੱਤ ਡਿੱਗੀ
NEXT STORY