ਜਲੰਧਰ,(ਸ਼ੋਰੀ)-ਸਿਵਲ ਹਸਪਤਾਲ ਦੇ ਗਾਇਨੀ ਵਾਰਡ 'ਚ ਐਤਵਾਰ ਨੂੰ ਇਕ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਸਟਾਫ ਨਰਸਾਂ ਦੀ ਲਾਪ੍ਰਵਾਹੀ ਦੇ ਕਾਰਨ ਬੱਚੇ ਦੀ ਮੌਤ ਹੋਈ ਹੈ। ਵਾਰਡ 'ਚ ਹੰਗਾਮੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸਿਵਲ ਹਸਪਤਾਲ ਦੀ ਗਾਰਦ ਤੇ ਥਾਣਾ 4 ਦੇ ਪੁਲਸ ਕਰਮਚਾਰੀਆਂ ਨੇ ਮਾਮਲਾ ਸ਼ਾਂਤ ਕਰਵਾਇਆ। ਜਿਸ ਦੇ ਬਾਅਦ ਬੱਚੇ ਦੀ ਲਾਸ਼ ਨੂੰ ਉਸ ਦਾ ਪਿਤਾ ਹਸਪਤਾਲ ਤੋਂ ਬਾਹਰ ਲੈ ਗਿਆ।
ਜਾਣਕਾਰੀ ਮੁਤਾਬਕ ਸ਼ਾਹਕੋਟ ਦੇ ਪਿੰਡ ਮੋਰੀਵਾਲ ਨਿਵਾਸੀ ਕੁਲਜੀਤ ਪਤਨੀ ਧਮਿੰਦਰ ਜੋ ਕਿ ਗਰਭਵਤੀ ਹਾਲਤ 'ਚ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਦਾਖਲ ਹੋਈ। ਜਿਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਕਰੀਬ 5 ਦਿਨ ਪਹਿਲਾਂ ਉਸ ਦੀ ਕੁੱਖ 'ਚੋਂ 1 ਬੇਟਾ ਪੈਦਾ ਹੋਇਆ। ਪੀੜਤ ਧਮਿੰਦਰ ਨੇ ਦੋਸ਼ ਲਗਾਇਆ ਹੈ ਕਿ ਡਲਿਵਰੀ ਦੌਰਾਨ ਹੀ ਉਸਦੇ ਬੇਟੇ ਦੇ ਸਿਰ 'ਤੇ ਬਲੇਡ ਨਾਲ ਡੂੰਘਾ ਕੱਟ ਲੱਗ ਗਿਆ। ਇਸ ਦੇ ਬਾਅਦ ਉਸ ਦੇ ਕਹਿਣ 'ਤੇ ਬੇਟੇ ਦੇ ਸਿਰ 'ਤੇ ਟਾਂਕੇ ਲਗਾਏ ਗਏ। ਇਸ ਦੇ ਬਾਅਦ ਉਸ ਦੀ ਪਤਨੀ ਤੇ ਬੇਟੇ ਨੂੰ ਗਾਇਨੀ ਵਾਰਡ ਸ਼ਿਫਟ ਕਰ ਦਿੱਤਾ ਗਿਆ। ਅੱਜ ਸਵੇਰੇ ਤੋਂ ਹੀ ਉਸਦੇ ਬੇਟੇ ਦੀ ਤਬੀਅਤ ਖਰਾਬ ਹੋ ਰਹੀ ਸੀ। ਵਾਰ-ਵਾਰ ਉਹ ਸਟਾਫ ਨਰਸਾਂ ਦੇ ਕੋਲ ਗਿਆ ਤੇ ਬੋਲਿਆ ਕਿ ਉਸਦੇ ਬੇਟੇ ਨੂੰ ਚੈੱਕ ਕੀਤਾ ਜਾਵੇ ਪਰ ਅੱਗਿਓਂ ਉਸ ਨੂੰ ਜਵਾਬ ਮਿਲਿਆ ਕਿ ਡਾਕਟਰ ਅਜੇ ਆਏ ਨਹੀਂ ਹਨ। ਜਿਵੇਂ ਹੀ ਉਹ ਆਉਣਗੇ ਤਾਂ ਬੱਚੇ ਨੂੰ ਚੈੱਕ ਕੀਤਾ ਜਾਵੇਗਾ। ਪੀੜਤ ਧਮਿੰਦਰ ਮੁਤਾਬਕ ਕੁਝ ਦੇਰ ਦੇ ਬਾਅਦ ਉਸਦੇ ਬੇਟੇ ਦੀ ਮੌਤ ਹੋ ਗਈ। ਇਸ ਬਾਰੇ ਉਹ ਹਸਪਤਾਲ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕਰਣਗੇ।
ਸਾਹ ਨਲੀ 'ਚ ਦੁੱਧ ਜਾਣ ਨਾਲ ਹੋਈ ਬੱਚੇ ਦੀ ਮੌਤ : ਡਾ. ਥਿੰਦ
ਉਥੇ ਦੂਜੇ ਪਾਸੇ ਡਾ. ਵਰਿੰਦਰ ਕੌਰ ਥਿੰਦ ਦਾ ਕਹਿਣਾ ਸੀ ਕਿ ਧਮਿੰਦਰ ਝੂਠ ਬੋਲ ਰਿਹਾ ਹੈ। ਉਸ ਦੇ ਬੇਟੇ ਦਾ ਹਸਪਤਾਲ 'ਚ ਪੂਰਾ ਧਿਆਨ ਰੱਖਿਆ ਗਿਆ ਹੈ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸਦੇ ਸਰੀਰ 'ਚ ਪਾਣੀ ਦੀ ਕਮੀ ਵੀ ਸੀ। ਡਲਿਵਰੀ ਦੌਰਾਨ ਮਾਮੂਲੀ ਕੱਟ ਬੱਚੇ ਦੇ ਸਿਰ 'ਤੇ ਜ਼ਰੂਰ ਲੱਗਾ ਪਰ ਬਾਅਦ 'ਚ ਜ਼ਖਮ ਭਰ ਗਿਆ ਸੀ। ਡਾ. ਵਰਿੰਦਰ ਕੌਰ ਦਾ ਕਹਿਣਾ ਹੈ ਕਿ ਜਾਂਚ 'ਚ ਪੱਤਾ ਲੱਗਾ ਹੈ ਕਿ ਬੱਚੇ ਨੂੰ ਉਸ ਦੀ ਮਾਂ ਨੇ ਜਦੋਂ ਦੁੱਧ ਪਿਲਾਇਆ ਤਾਂ ਦੁੱਧ ਬੱਚੇ ਦੀ ਸਾਹ ਨਲੀ 'ਚ ਫਸਣ ਨਾਲ ਬੱਚੇ ਦੀ ਮੌਤ ਹੋਈ ਹੈ। ਆਮ ਤੌਰ 'ਤੇ ਔਰਤਾਂ ਬੱਚਿਆਂ ਨੂੰ ਲਿਟਾ ਕੇ ਦੁੱਧ ਪਿਲਾਉਣ ਦੀ ਆਦੀ ਹੁੰਦੀਆਂ ਹਨ। ਪਰ ਇਹ ਗਲਤ ਹੈ ਔਰਤਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦ ਵੀ ਨਵ ਜੰਮੇ ਬੱਚੇ ਨੂੰ ਦੁੱਧ ਪਿਲਾਇਆ ਜਾਵੇ ਤਾਂ ਬੱਚੇ ਦਾ ਸਿਰ ਉਪਰਲੇ ਪਾਸੇ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਇਕ ਵਾਰ ਅਜਿਹਾ ਹੀ ਸਾਹ ਨਲੀ 'ਚ ਦੁੱਧ ਜਾਣ ਦੇ ਕਾਰਨ ਬੱਚੇ ਦੀ ਮੌਤ ਹੋ ਚੁੱਕੀ ਹੈ।
ਵਕੀਲ ਪਿਓ-ਧੀ ਦੀ ਕਾਲੀ ਕਰਤੂਤ , ਬਲੈਕਮੇਲ ਕਰਕੇ ਡਾਇਰੈਕਟਰ ਤੋਂ ਵਸੂਲੇ 20 ਕਰੋੜ
NEXT STORY