ਜਲੰਧਰ (ਰਾਹੁਲ)— ਸੂਰਜ ਨੇ ਸਾਲ 2019 ਦੇ ਆਖਰੀ ਦਿਨ 31 ਦਸੰਬਰ ਨੂੰ ਜਲੰਧਰ ਵਾਸੀਆਂ ਨੂੰ ਬੱਦਲਾਂ 'ਚੋਂ ਬਾਹਰ ਨਿਕਲ ਕੇ ਗਰਮਾਹਟ ਦਿੱਤੀ। ਦਿਨ ਦੇ ਸਮੇਂ ਹਲਕੀ ਧੁੱਪ ਦਾ ਲੋਕਾਂ ਨੇ ਘਰਾਂ 'ਚੋਂ ਬਾਹਰ ਨਿਕਲ ਕੇ ਸਵਾਗਤ ਕੀਤਾ ਅਤੇ ਸਵੇਰ ਦੇ ਸਮੇਂ ਬਾਹਰੀ ਖੇਤਰਾਂ 'ਚ ਪਈ ਧੁੰਦ ਕਾਰਣ ਸ਼ਹਿਰ ਵੱਲ ਆਉਣ ਵਾਲੇ ਲੋਕਾਂ ਨੂੰ ਜ਼ਰੂਰ ਕੁਝ ਤੰਗ-ਪ੍ਰੇਸ਼ਾਨ ਹੋਣਾ ਪਿਆ।
ਜਲੰਧਰ ਦਾ ਘੱਟ ਤੋਂ ਘੱਟ ਤਾਪਮਾਨ ਸੋਮਵਾਰ ਦੇ ਮੁਕਾਬਲੇ 2.1 ਡਿਗਰੀ ਸੈਲਸੀਅਸ, ਜ਼ਿਆਦਾ ਤੋਂ ਜ਼ਿਆਦਾ 1.4 ਤੋਂ ਵਧ ਕੇ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਥੇ ਹੀ ਜ਼ਿਆਦਾ ਤਾਪਮਾਨ 3.6 ਡਿਗਰੀ ਸੈਲਸੀਅਸ ਘਟ ਕੇ 9.8 ਡਿਗਰੀ ਸੈਲਸੀਅਸ ਤੋਂ ਘਟ ਕੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੰਗਲਵਾਰ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚਕਾਰ ਦਾ ਫਰਕ ਸਿਰਫ 2.7 ਡਿਗਰੀ ਸੈਲਸੀਅਸ ਰਹਿ ਗਿਆ ਸੀ।
ਠੰਡੀਆਂ ਹਵਾਵਾਂ ਦੀ ਰਫਤਾਰ ਮੰਗਲਵਾਰ ਸਵੇਰ ਦੇ ਸਮੇਂ 4 ਤੋਂ 15 ਅਤੇ ਰਾਤ ਦੇ ਸਮੇਂ 6 ਤੋਂ 9 ਕਿਲੋਮੀਟਰ ਪ੍ਰਤੀ ਘੰਟੇ ਦੇ ਆਲੇ-ਦੁਆਲੇ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ 1 ਜਨਵਰੀ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਦਿਨ ਦੇ ਸਮੇਂ ਸੂਰਜ ਆਪਣੀ ਗਰਮਾਹਟ ਪ੍ਰਗਟਾਉਣ ਦੀ ਭਰਪੂਰ ਕੋਸ਼ਿਸ਼ ਕਰੇਗਾ। 2 ਅਤੇ 3 ਜਨਵਰੀ ਨੂੰ ਵੀ ਆਸਮਾਨ 'ਚ ਬੱਦਲ ਰਹਿਣ ਦੀ ਸੰਭਾਵਨਾ ਹੈ। ਦਿਨ ਦੇ ਸਮੇਂ ਹਲਕੀ ਧੁੱਪ, ਦੇਰ ਰਾਤ ਅਤੇ ਸਵੇਰੇ ਦੇ ਸਮੇਂ ਧੁੰਦ ਰਹਿਣ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ।
ਅਗਲੇ ਦਿਨਾਂ ਦੇ ਦੌਰਾਨ ਜ਼ਿਆਦਾ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਅਤੇ ਹੇਠਲਾ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਜਤਾਈ ਗਈ ਹੈ।
ਨਵੇਂ ਸਾਲ ਨੂੰ ਵੱਧ ਤੋਂ ਵੱਧ ਤਾਪਮਾਨ ਅਤੇ ਘੱਟ ਤੋਂ ਘੱਟ ਤਾਪਮਾਨ ਦੇ ਵਿਚਕਾਰ ਫਰਕ 4 ਡਿਗਰੀ ਸੈਲਸੀਅਸ ਤੱਕ ਰਹਿਣ, 2 ਜਨਵਰੀ ਨੂੰ ਇਹ ਫਰਕ ਤਕਰੀਬਨ 2 ਡਿਗਰੀ ਸੈਲਸੀਅਸ ਰਹਿਣ, 3 ਜਨਵਰੀ ਨੂੰ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਲਗਭਗ ਸਮਾਨ ਰਹਿਣ 4, 5 ਅਤੇ 6 ਜਨਵਰੀ ਨੂੰ ਇਹ ਫਰਕ 1 ਤੋਂ 2 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਸੋਸ਼ਲ ਮੀਡੀਆ 'ਤੇ ਅੰਗੀਠੀ ਜਲਾਉਣ ਦੀਆਂ ਵੀਡੀਓਜ਼ ਹੋ ਰਹੀਆਂ ਹਨ ਤੇਜ਼ੀ ਨਾਲ ਸ਼ੇਅਰ
ਸੋਸ਼ਲ ਮੀਡੀਆ 'ਤੇ ਸਰਦੀ ਨਾਲ ਜੁੜੇ ਸੰਦੇਸ਼ਾਂ ਅਤੇ ਵੀਡੀਓਜ਼ ਦੀ ਗਿਣਤੀ 'ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਸੰਦੇਸ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਲੋਕ ਨਗਰ ਨਿਗਮ ਵੱਲੋਂ ਲੋਕਾਂ ਲਈ ਅੱਗ ਸੇਕਣ ਦਾ ਪ੍ਰਬੰਧ ਨਾ ਕਰਨ ਕਾਰਣ ਸਹਿਕਾਰਤਾ ਮੁਹਿੰਮ ਤਹਿਤ ਸਾਂਝੇ ਤੌਰ 'ਤੇ ਫੰਡ ਇਕੱਠਾ ਕਰ ਕੇ ਹੱਥ ਸੇਕਦੇ ਨਜ਼ਰ ਆ ਰਹੇ ਹਨ। ਜਲੰਧਰ ਦੇ ਬਾਜ਼ਾਰ 'ਚ ਬਣੇ ਇਕ ਟਿਕ-ਟਾਕ 'ਚ ਦੁਕਾਨਦਾਰ ਲਾਈਨ 'ਚ ਲੱਗ ਕੇ ਇਕ ਕੰਢੇ 'ਤੇ ਖੜ੍ਹੇ ਵਿਅਕਤੀ ਨੂੰ ਪੈਸੇ ਜਮ੍ਹਾ ਕਰਵਾ ਕੇ ਵਾਰੀ-ਵਾਰੀ ਹੱਥ ਸੇਕਦੇ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦੀ ਇਸ ਸਹਿਕਾਰਤਾ ਕੋਸ਼ਿਸ਼ 'ਤੇ ਜ਼ਿਕਰ ਕਰਦੇ ਹੋਏ ਨਗਰ ਨਿਗਮ ਨਵੇਂ ਸਾਲ 'ਚ ਵੱਖ-ਵੱਖ ਬਾਜ਼ਾਰਾਂ 'ਚ ਅੱਗ ਸੇਕਣ ਦੇ ਕੰਮ ਨੂੰ ਸ਼ੁਰੂ ਕਰਦਾ ਹੈ ਜਾਂ ਨਹੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਲਈ ਖਾਸ ਪਹਿਲ, ਲਾਗੂ ਹੋਵੇਗਾ ਇਹ ਸਿਸਟਮ
NEXT STORY