ਜਲੰਧਰ— ਵੀਰਵਾਰ ਨੂੰ ਜਲੰਧਰ ਦੀ ਦੁਪਹਿਰ ਸ਼ਿਮਲਾ ਤੋਂ ਵੀ ਵਧੇਰੇ ਠੰਡੀ ਰਹੀ ਹਾਲਾਂਕਿ ਪੰਜਾਬ ’ਚ ਬੀਤੇ ਦਿਨ ਧੁੱਪ ਨਿਕਲੀ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ ਜਦਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦਾ ਅੰਦਾਜ਼ਾ þ ਕਿ ਸ਼ੁੱਕਰਵਾਰ ਨੂੰ ਵੀ ਸੀਤ ਲਹਿਰ ਚੱਲੇਗੀ ਅਤੇ ਕੜਾਕੇ ਦੀ ਠੰਡ ਝੇਲਣੀ ਪਵੇਗੀ। ਉਥੇ ਹੀ ਬਠਿੰਡਾ ’ਚ ਠੰਡ ਨਾਲ ਇਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਇਨ੍ਹਾਂ ਜ਼ਿਲਿ੍ਹਆਂ ’ਚ ਜਾਰੀ ਹੈ ਯੈਲੋ ਅਲਰਟ
ਹਿਮਾਚਲ ਪ੍ਰਦੇਸ਼ ਦੇ 6 ਜ਼ਿਲਿ੍ਹਆਂ ੳੂਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਸੋਲਨ ਅਤੇ ਸਿਰਮੌਰ ’ਚ ਮੌਸਮ ਮਹਿਕਮੇ ਨੇ ਧੁੰਦ ਦੇ ਨਾਲ ਸੀਲਲਹਿਰ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮਨਾਲੀ-ਕੇਲੰਗ ਮਾਰਗ ’ਤੇ ਪਾਣੀ ਜੰਮਣ ਨਾਲ ਜੋਖ਼ਮ ਵੱਧ ਗਿਆ þ। ਇਥੇ ਗੱਡੀਆਂ ਦੇ ਫਿਸਲਣ ਦੀ ਸ਼ੰਕਾ ਬਣੀ ਹੋਈ ਹੈ। ਡਿੱਗਦੇ ਤਾਪਮਾਨ ਨਾਲ ਪੂਰੇ ਕਸ਼ਮੀਰ ’ਚ ਜਿੱਥੇ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ
ਕਸ਼ਮੀਰ ’ਚ ਸਰਦੀਆਂ ਦਾ ਸਭ ਤੋਂ ਠੰਡਾ ਦੌਰ ਕਹਿਲਾਉਣ ਵਾਲਾ 40 ਦਿਨ ਦਾ ਚਿੱਲੇਕਲਾਂ 20 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਉਥੇ ਹੀ ਉਤਰਾਖੰਡ ਅਤੇ ਹਿਮਾਚਲ ’ਚ ਵੀ ਝੀਲ, ਝਰਨੇ ਅਤੇ ਤਲਾਬ ਜੰਮਣ ਲੱਗੇ ਹਨ। ਹਰਿਆਣਾ ’ਚ ਰੋਹਤਕ ਸਭ ਤੋਂ ਠੰਡਾ ਰਿਹਾ। ਮੌਸਮ ਮਹਿਕਮੇ ਮੁਤਾਬਕ 21 ਅਤੇ 22 ਦਸੰਬਰ ਨੂੰ ਪਹਾੜਾਂ ’ਤੇ ਹਲਕੀ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ। ਇਸ ਨਾਲ ਸਰਦੀ ’ਚ ਹੋਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਡਿੱਗਦੀ ਸਾਖ਼ ਨੂੰ ਬਚਾਉਣ ਲਈ ਸੁਖਬੀਰ ਘਟੀਆ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ: ਤਰੁਣ ਚੁੱਘ
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਘਰੋਂ ਸਾਮਾਨ ਲੈਣ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਪਲਾਂ ’ਚ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ
NEXT STORY