ਜਲੰਧਰ (ਖੁਰਾਣਾ)–20 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀ. ਏ. ਪੀ. ਵਿਚ ਆਯੋਜਿਤ ਹੋਣ ਵਾਲੀ ਸੀ. ਐੱਮ. ਦੀ ਯੋਗਸ਼ਾਲਾ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਜਲੰਧਰ ਆ ਰਹੇ ਹਨ। ਮੁੱਖ ਮੰਤਰੀ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਭਾਵ ਸੋਮਵਾਰ ਨੂੰ ਹੀ ਜਲੰਧਰ ਪਹੁੰਚ ਜਾਣਗੇ। ਇਸ ਦੌਰਾਨ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਮੁੱਖ ਮੰਤਰੀ ਤੋਂ ਲਗਭਗ 27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਕੰਮ ਦਾ ਉਦਘਾਟਨ ਕਰਵਾਉਣ ਜਾ ਰਹੇ ਹਨ। ਇਸ ਕੰਮ ਵਿਚ ਮਕਸੂਦਾਂ ਚੌਂਕ ਤੋਂ ਬਿਧੀਪੁਰ ਫਾਟਕ ਤਕ ਬਣਨ ਵਾਲੀ ਸੜਕ ਵੀ ਸ਼ਾਮਲ ਹੈ, ਜਿਸ ’ਤੇ 2.22 ਕਰੋੜ ਰੁਪਏ ਖ਼ਰਚ ਆਉਣੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਸ਼ਹਿਰ ਦੇ ਇਕ ਹੋਟਲ ਵਿਚ ਰਾਤ ਨੂੰ ਠਹਿਰਾਅ ਦਾ ਪ੍ਰੋਗਰਾਮ ਹੈ ਅਤੇ ਸਵੇਰੇ ਉਹ ਇਥੋਂ ਯੋਗਸ਼ਾਲਾ ਲਈ ਚੱਲਣਗੇ।
ਸੀ. ਐੱਮ. ਦੀ ਆਮਦ ’ਤੇ ਚਮਕਾਇਆ ਜਾ ਰਿਹਾ ਪੂਰਾ ਸ਼ਹਿਰ
ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ 2 ਦਿਨ ਜਲੰਧਰ ਵਿਚ ਰਹਿਣਗੇ, ਜਿਸ ਦੇ ਲਈ ਜਲੰਧਰ ਨਗਰ ਨਿਗਮ ਵੱਲੋਂ ਜੰਗੀ ਪੱਧਰ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ ਕਿਉਂਕਿ ਮੁੱਖ ਮੰਤਰੀ ਨੇ ਪੀ. ਏ. ਪੀ. ਵੱਲੋਂ ਸ਼ਹਿਰ ਵਿਚ ਦਾਖ਼ਲ ਹੋਣਾ ਹੈ ਅਤੇ ਰੈਡੀਸਨ ਹੋਟਲ ਤਕ ਵੀ ਜਾਣਾ ਹੈ, ਇਸ ਲਈ ਇਸ ਪੂਰੇ ਮਾਰਗ ਦੀ ਸਫ਼ਾਈ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ-ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਸ਼ਹਿਰ ਦੇ ਸਾਰੇ ਫਲਾਈਓਵਰਾਂ ਅਤੇ ਹਾਈਵੇਅ ਦੇ ਕਿਨਾਰਿਆਂ ਨੂੰ ਵੀ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਰਿਹਾ ਹੈ। ਇਹ ਸਫ਼ਾਈ ਮੁਹਿੰਮ ਦਿਨ-ਰਾਤ ਚੱਲ ਰਹੀ ਹੈ ਅਤੇ ਇਸ ਦੇ ਲਈ ਪ੍ਰਾਈਵੇਟ ਠੇਕੇਦਾਰਾਂ ਦੀਆਂ ਗੱਡੀਆਂ ਨੂੰ ਵੀ ਹਾਇਰ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਹੋਰਨਾਂ ਆਗੂਆਂ ਦੀ ਆਮਦ ਕਾਰਨ ਮਕਸੂਦਾਂ ਇਲਾਕੇ ਵਿਚ ਵਿਸ਼ੇਸ਼ ਸਫਾਈ ਮੁਹਿੰਮ ਚੱਲ ਰਹੀ ਹੈ, ਇਸ ਨੂੰ ਲੈ ਕੇ ਸ਼ਹਿਰ ਵਿਚ ਚਰਚਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਰੈਗੂਲਰ ਤੌਰ ’ਤੇ ਸ਼ਹਿਰ ਦੀ ਸਫਾਈ ਕਰਵਾਉਂਦੇ ਰਹਿਣ ਤਾਂ ਮੁੱਖ ਮੰਤਰੀ ਦੇ ਆਉਣ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਦੀ ਨੌਬਤ ਹੀ ਨਾ ਆਵੇ।
ਇਹ ਵੀ ਪੜ੍ਹੋ-ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਬਠਿੰਡਾ ਦੇ ਸੁਵਿਧਾ ਕੇਂਦਰ ’ਚੋਂ ਲੱਖਾਂ ਰੁਪਏ ਦੀ ਚੋਰੀ, ਕੰਮਕਾਜ ਰਿਹਾ ਠੱਪ
NEXT STORY