ਜਲੰਧਰ (ਪੁਨੀਤ)— ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਬੈਂਕਾਂ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਬੈਂਕਾਂ 'ਚ ਭਾਰੀ ਭੀੜ ਪਹੁੰਚ ਰਹੀ ਹੈ। ਇਸ ਭੀੜ 'ਚ ਖੜ੍ਹੇ 10 'ਚੋਂ 7 ਲੋਕ ਅਜਿਹੇ ਹਨ ਜੋ ਕੇਂਦਰ ਸਰਕਾਰ ਵੱਲੋਂ ਖਪਤਕਾਰ ਦੇ ਖਾਤਿਆਂ 'ਚ ਪਾਏ ਗਏ 500 ਰੁਪਏ ਕਢਵਾਉਣ ਲਈ ਪਹੁੰਚ ਰਹੇ ਹਨ। ਕਈ ਬੈਂਕਾਂ 'ਚ ਭਾਰੀ ਭੀੜ ਕਾਰਨ ਹਾਲ ਬੇਹਾਲ ਹੋ ਰਹੇ ਹਨ, ਦਰਜਨਾਂ ਦੀ ਗਿਣਤੀ 'ਚ ਪਹੁੰਚੇ ਲੋਕਾਂ ਨੂੰ ਕਾਬੂ ਕਰਨਾ ਬੈਂਕਾਂ ਦੇ ਸਟਾਫ ਲਈ ਮੁਸ਼ਕਲ ਹੋ ਰਿਹਾ ਹੈ, ਜਿਸ ਕਾਰਨ ਬੀਤੇ ਦਿਨ ਕਈ ਬੈਂਕਾਂ 'ਚ ਹਾਲਾਤ ਨੂੰ ਕਾਬੂ ਕਰਨ ਲਈ ਪੁਲਸ ਦੀ ਮਦਦ ਲੈਣੀ ਪਈ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਕਈ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ 'ਚ ਅਜਿਹੇ ਖਪਤਕਾਰ ਵੀ ਬੈਂਕਾਂ 'ਚ ਪਹੁੰਚ ਰਹੇ ਹਨ ਜਿਨ੍ਹਾਂ ਦੇ ਖਾਤਿਆਂ 'ਚ ਅਜੇ ਪੈਸੇ ਨਹੀਂ ਆਏ ਹਨ। ਲੋਕਾਂ ਨੂੰ ਜਾਣਕਾਰੀ ਦੇਣ ਲਈ ਕਈ ਬੈਂਕਾਂ ਵੱਲੋਂ ਬਾਹਰ ਹੀ ਕਾਊਂਟਰ ਲਗਵਾਇਆ ਗਿਆ ਹੈ ਪਰ ਲੋਕ ਬੈਂਕ ਦੇ ਅੰਦਰ ਜਾਣ ਦੀ ਜ਼ਿੱਦ ਕਰਦੇ ਹਨ। ਬੈਂਕਾਂ ਵਲੋਂ ਸੋਸ਼ਲ ਡਿਸਟੈਂਸ ਨੂੰ ਲਾਗੂ ਕਰਨ ਲਈ 2 ਤੋਂ ਜ਼ਿਆਦਾ ਖਪਤਕਾਰਾਂ ਨੂੰ ਬੈਂਕ ਦੇ ਅੰਦਰ ਜਾਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ, ਜਿਸ ਕਾਰਣ ਕਈ ਖਪਤਕਾਰ ਗੇਟ 'ਤੇ ਖੜ੍ਹੇ ਕਰਮਚਾਰੀ ਨਾਲ ਬਹਿਸ ਕਰਨ 'ਤੇ ਉਤਾਰੂ ਹੋ ਰਹੇ ਹਨ, ਜਿਸ ਕਾਰਣ ਹਾਲਾਤ ਬੇਹਾਲ ਹੋ ਰਹੇ ਹਨ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਏ. ਟੀ. ਐੱਮ. 'ਚ ਕੈਸ਼ ਹੋਣ ਕਾਰਣ ਲੋਕਾਂ ਨੂੰ ਮਿਲ ਰਹੀ ਸਹੂਲਤ
ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ ਅਤੇ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਦੇਣ ਲਈ ਬੈਂਕਾਂ ਵੱਲੋਂ ਏ. ਟੀ. ਐੱਮ.'ਚ ਰੂਟੀਨ 'ਚ ਕੈਸ਼ ਪੁਆਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬੈਂਕ 'ਚ ਲਾਈਨ 'ਚ ਲੱਗਣ ਤੋਂ ਨਿਜਾਤ ਮਿਲ ਰਹੀ ਹੈ। ਸੀਨੀਅਰ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਏ. ਟੀ. ਐੱਮ. 'ਚੋਂ ਕੈਸ਼ ਆਸਾਨੀ ਨਾਲ ਮਿਲਦਾ ਰਹੇਗਾ, ਇਸ ਲਈ ਲੋੜ ਹੈ ਕਿ ਲੋਕ ਬੈਂਕਾਂ 'ਚ ਆਉਣ ਦੀ ਥਾਂ 'ਤੇ ਏ. ਟੀ. ਐੱਮ. ਤੋਂ ਕੈਸ਼ ਕਢਵਾਉਣ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ ਦੌਰਾਨ ਭੋਗਪੁਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਸੋਸ਼ਲ ਡਿਸਟੈਂਸ ਲਾਗੂ ਕੀਤੇ ਬਿਨਾਂ ਲੋਕਾਂ ਨੂੰ ਵੰਡਿਆ ਜਾ ਰਿਹਾ ਰਾਸ਼ਨ
ਉਥੇ ਹੀ ਕਈ ਇਲਾਕਿਆਂ 'ਚ ਦੇਖਣ 'ਚ ਆ ਰਿਹਾ ਹੈ ਕਿ ਸੋਸ਼ਲ ਡਿਸਟੈਂਸ ਲਾਗੂ ਕੀਤੇ ਬਿਨਾਂ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ, ਅਜਿਹਾ ਕਰਨ ਨਾਲ ਵਾਇਰਸ ਫੈਲ ਸਕਦਾ ਹੈ, ਇਸ ਲਈ ਰਾਸ਼ਨ ਵੰਡਣ ਵਾਲਿਆਂ ਸਮੇਤ ਰਾਸ਼ਨ ਲੈਣ ਵਾਲਿਆਂ ਨੂੰ ਖੁਦ ਹੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਚਾਹੀਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਸਾਵਧਾਨੀ ਅਪਨਾਈ ਜਾ ਰਹੀ ਹੈ, ਜਿਸ ਕਾਰਨ ਸਾਨੂੰ ਵੀ ਚਾਹੀਦਾ ਹੈ ਕਿ ਨਿਯਮਾਂ ਦੀ ਪਾਲਣਾ ਕਰੀਏ।
ਖੇਤੀਬਾੜੀ ਉਤਪਾਦਨ ਦੇ ਆਨਲਾਈਨ ਮੰਡੀਕਰਨ ਦੀ ਸ਼ੁਰੂਆਤ, ਪੰਜਾਬ ਦੀਆਂ 19 ਮੰਡੀਆਂ ਵੀ ਸ਼ਾਮਲ
NEXT STORY