ਜਲੰਧਰ (ਮਹੇਸ਼)-ਲੋਹੀਆਂ ਥਾਣੇ ਦੀ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਪਿੰਦਾ ਨਿਹਾਲੂਵਾਲੀਆ ਦੇ ਗੈਂਗ ਨੂੰ ਗਰੀਸ ਵਿਚ ਰਹਿੰਦਾ ਇਸ ਗੈਂਗ ਦਾ ਮੈਂਬਰ ਪਰਮਜੀਤ ਪੰਮਾ ਫਾਇਨਾਂਸ ਕਰਦਾ ਸੀ। ਪਿੰਦਾ ਨਿਹਾਲੂਵਾਲੀਆ ਪੰਮਾ ਦੀ ਮਦਦ ਨਾਲ ਹੀ ਨਿਹਾਲੂਵਾਲੀਆ ਗੈਂਗ ਨੂੰ ਸੰਭਾਲ ਰਿਹਾ ਸੀ। ਪੰਮਾ ਧਰਮਕੋਟ ਨਿਵਾਸੀ ਅਮਰਜੀਤ ਅਮਰ ਨੂੰ ਹਵਾਲੇ ਰਾਹੀਂ ਵਿਦੇਸ਼ੀ ਕਰੰਸੀ ਭੇਜਦਾ ਸੀ, ਜੋ ਕਿ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੰਡਦਾ ਸੀ। ਪੰਮਾ ਗਰੀਸ ਤੋਂ ਗਿਰੋਹ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ: ਜਲੰਧਰ ਪੁਲਸ ਹੱਥ ਲੱਗੀ ਕਾਮਯਾਬੀ, ਹਥਿਆਰਾਂ ਤੇ ਵਿਦੇਸ਼ੀ ਕਰੰਸੀ ਸਣੇ 13 ਸ਼ੂਟਰ ਕੀਤੇ ਗ੍ਰਿਫ਼ਤਾਰ
ਨਿਹਾਲੂਵਾਲੀਆ ਗੈਂਗ ਦੀ ਗ੍ਰਿਫ਼ਤਾਰੀ ਨਾਲ ਪੁਲਸ ਜਲੰਧਰ, ਬੰਠਿੰਡਾ ਵਿਚ ਕਤਲ, ਜਬਰਨ ਵਸੂਲੀ ਅਤੇ ਹਈਵੇ ਆਰਮਡ ਡਕੈਤੀ ਸਮੇਤ 3 ਬਲਾਇੰਡ ਕੇਸਾਂ ਨੂੰ ਸੁਲਝਾਉਣ ਵਿਚ ਵੀ ਕਾਮਯਾਬ ਹੋਈ ਹੈ। ਫੜੇ ਗਏ ਗਿਰੋਹ ਦੇ 19 ਮੈਂਬਰਾਂ ਵਿਚੋਂ 12 ਵਿਅਕਤੀ ਪੁਲਸ ਨੂੰ 8 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਹਨ। ਗ੍ਰਿਫ਼ਤਾਰ ਕੀਤੇ ਗਏ 13 ਸ਼ੂਟਰ ਹਿਸਟਰੀ ਸ਼ੂਟਰ ਹਨ, ਜਿਨ੍ਹਾਂ ਖ਼ਿਲਾਫ਼ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਤਰਨਤਾਰਨ, ਬਠਿੰਡਾ ਆਦਿ ਵਿਚ 2 ਦਰਜ਼ਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ। ਮੇਨ ਸ਼ੂਟਰ ਸੁਨੀਲ ਮਸੀਹ ਖਿਲਾਫ 10 ਮਾਮਲੇ ਦਰਜ ਹਨ ਜਦਕਿ ਸ਼ੂਟਰ ਰਵੀ ’ਤੇ 3, ਸੁਖਮਨ, ਪ੍ਰਦੀਪ, ਮੇਜਰ ਅਤੇ ਸੰਦੀਪ ’ਤੇ 1-1, ਮਨਜਿੰਦਰ ’ਤੇ 4, ਅਪ੍ਰੈਲ ਸਿੰਘ ’ਤੇ 3, ਹਨੀ, ਦੀਪੂ ਅਤੇ ਜੱਗਾ ’ਤੇ 2-2, ਸੱਤਾ ਮੱਖੂ ’ਤੇ 4 ਅਤੇ ਨਕੋਦਰ ਦੇ ਬਲਜਿੰਦਰ ’ਤੇ 1 ਮਾਮਲਾ ਦਰਜ ਹੈ। ਬਰਾਮਦ ਵਿਦੇਸ਼ੀ ਕਰੰਸੀ ਅਮਰਜੀਤ ਅਮਰ ਦੇ ਕੋਲ ਸੀ।
ਇਹ ਵੀ ਪੜ੍ਹੋ: ਬਲਾਚੌਰ: ਮਾਪਿਆਂ ਦੇ ਇਕਲੌਤੇ ਪੁੱਤ ਤੇ 5 ਭੈਣਾਂ ਦੇ ਭਰਾ ਦੀ ਸਪੇਨ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਐੱਸ. ਐੱਸ. ਪੀ. ਦਿਹਾਤੀ ਸਵਪੂਨ ਸ਼ਰਮਾ ਨੇ ਕਿਹਾ ਕਿ ਫੜੇ ਗਏ ਗਿਰੋਹ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਪੁਲਸ ਵੱਲੋਂ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 3 ਹਫ਼ਤਿਆਂ ਤੋਂ ਚਲਾਏ ਜਾ ਰਹੇ ਵਿਸ਼ੇਸ਼ ਆਪ੍ਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਨੂੰ ਨਿਹਾਲੂਵਾਲੀਆ ਗੈਂਗ ਨਾਲ ਜੁੜੇ ਇਕ ਫਿਰੌਤੀ ਅਤੇ ਹੱਥਿਆਰਾਂ ਦੀ ਸਮੱਗਲਿੰਗ ਦੇ ਰੈਕੇਟ ਦਾ ਪਰਦਾਫ਼ਾਸ਼ ਕਰਨ ਵਿਚ ਸਫ਼ਲਤਾ ਮਿਲੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਵੱਡੀ ਵਾਰਦਾਤ, ਫਗਵਾੜਾ ’ਚ ਨਾਕੇ ’ਤੇ ਪੁਲਸ ਮੁਲਾਜ਼ਮਾਂ ’ਤੇ ਚੱਲੀਆਂ ਗੋਲ਼ੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ
NEXT STORY