ਜਲੰਧਰ (ਸੋਨੂੰ) : ਸ੍ਰੀ ਸਿੱਧ ਬਾਬਾ ਸੋਢਲ ਮੇਲੇ ਵਿਚ ਵਾਪਰੇ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਝੂਲਾ ਟੁੱਟਣ ਨਾਲ ਮੇਲਾ ਦੇਖਣ ਆਏ ਲੋਕਾਂ 'ਚ ਅਫਰਾ-ਤਫਰੀ ਮਚ ਗਈ। ਦਰਅਸਲ ਬ੍ਰੇਕ ਡਾਂਸ ਨਾਮਕ ਝੂਲਾ ਠੀਕ ਤਰ੍ਹਾਂ ਨਾਲ ਕੱਸਿਆ ਨਹੀਂ ਗਿਆ ਸੀ ਜਿਸ ਕਾਰਨ ਝੂਲੇ ਦੀਆਂ ਪਲੇਟਾਂ ਨਿਕਲ ਗਈਆਂ ਅਤੇ ਲੋਕਾਂ ਦੇ ਜਾ ਵੱਜੀਆਂ। ਇਸ ਹਾਦਸੇ 'ਚ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਸ ਹਾਦਸੇ ਤੋਂ ਬਾਅਦ ਭੀੜ ਦਾ ਫਾਇਦਾ ਉਠਾ ਕੇ ਝੂਲਾ ਆਪਰੇਟਰ ਤੇ ਠੇਕੇਦਾਰ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਹ ਝੂਲਾ ਜੀ. ਐੱਮ. ਪੀ. ਫੈਕਟਰੀ ਨੇੜੇ ਲਗਾਇਆ ਗਿਆ ਸੀ ਤੇ ਇਸ ਝੂਲੇ ਨੂੰ ਲਗਾਉਣ ਲਈ ਆਪਰੇਟਰ ਤੇ ਠੇਕੇਦਾਰ ਕੋਲ ਨਾ ਤਾਂ ਸੇਫਟੀ ਸਰਟੀਫਿਕੇਟ ਸੀ ਤੇ ਨਾ ਹੀ ਨਿਗਮ ਦੀ ਪਰਮਿਸ਼ਨ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਇਕ ਵਿਅਕਤੀ ਨੂੰ ਰਾਊਂਡ ਅੱਪ ਕੀਤਾ ਗਿਆ ਹੈ, ਜਿਸ ਕੋਲੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਸ ਝੂਲਾ ਆਪਰੇਟਰ ਤੇ ਠੇਕੇਦਾਰ ਦੀ ਭਾਲ 'ਚ ਜੁੱਟ ਗਈ ਹੈ।
ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY