ਝਬਾਲ (ਨਰਿੰਦਰ) - ਬੇਸ਼ੱਕ ਪ੍ਰਸ਼ਾਸਨ ਨੇ ਚਾਈਨਾ ਡੋਰ 'ਤੇ ਪਬੰਧੀ ਲਾਈ ਹੋਈ ਹੈ ਪਰ ਫਿਰ ਵੀ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਕੁਝ ਦੁਕਾਨਦਾਰ ਅੱਡਾਂ ਝਬਾਲ ਤੇ ਆਸਪਾਸ ਦੇ ਇਲਾਕੇ 'ਚ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ। ਜਿਸ ਨਾਲ ਉਡਾਏ ਜਾ ਰਹੇ ਪਤੰਗਾਂ ਨਾਲ ਜਿੱਥੇ ਬਹੁਤ ਸਾਰੇ ਪੰਛੀ ਜ਼ਖਮੀ ਹੋ ਰਹੇ ਹਨ ਉਥੇ ਹੀ ਬੱਚਿਆਂ ਵੱਲੋ ਤੋੜਕੇ ਗਲੀਆਂ 'ਚ ਸੁੱਟੀ ਡੋਰ ਨਾਲ ਬਹੁਤ ਸਾਰੇ ਲੋਕ ਫੱਟੜ ਹੋ ਰਹੇ ਹਨ। ਇਸ ਤੋਂ ਇਲਾਵਾਂ ਰਸਤੇ 'ਚ ਦੋਪਹੀਆਂ ਵਾਹਨਾਂ 'ਤੇ ਜਾ ਰਹੇ ਰਾਹਗੀਰ ਵੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਸਭ ਕੁਝ ਵੇਖਦੇ ਹੋਏ ਵੀ ਖਾਮੋਸ਼ ਬੈਠਾ ਹੈ । ਇਸ ਤਰ੍ਹਾਂ ਸ਼ਰੇਆਮ ਵਰਤੀ ਜਾ ਰਹੀ ਚਾਈਨਾਂ ਡੋਰ ਨੂੰ ਜੇਕਰ ਰੋਕਿਆਂ ਨਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਇਸ ਨਾਲ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਇਸ ਮੌਕੇ ਕਾਮਰੇਡ ਦਵਿੰਦਰ ਕੁਮਾਰ ਸੋਹਲ, ਕਾਂਗਰਸੀ ਆਗੂ ਤਨੂੰ ਸ਼ਰਮਾ ਝਬਾਲ, ਜਗਮੀਤ ਸਿੰਘ ਚੀਮਾ, ਪ੍ਰਧਾਨ ਅਸ਼ੋਕ ਕੁਮਾਰ ਅੱਡਾਂ ਝਬਾਲ ਨੇ ਜ਼ਿਲਾ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਜ਼ਿਲੇ 'ਚ ਸ਼ਰੇਆਮ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਇਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਸਖਤੀ ਨਾਲ ਇਸ ਖੁਨੀ ਡੋਰ ਦੇ ਕਾਰੋਬਾਰ ਨੂੰ ਰੋਕਿਆਂ ਜਾਵੇ ਤਾਂ ਜੋ ਕਿਸੇ ਦੀ ਕੀਮਤੀ ਜ਼ਿੰਦਗੀ ਦਾ ਨੁਕਸਾਨ ਨਾ ਹੋਵੇ।
ਵਿਧਾਇਕ ਘੁਬਾਇਆ ਨੇ ਪਿੰਡ 'ਚ ਕੀਤੀ ਵਿਕਾਸ ਕੰਮਾਂ ਦੀ ਸ਼ੁਰੂਆਤ
NEXT STORY