ਜੰਮੂ-ਕਸ਼ਮੀਰ/ਲੁਧਿਆਣਾ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਸਮੱਗਰੀ ਦਾ 692ਵਾਂ ਟਰੱਕ ਰਵਾਨਾ ਕੀਤਾ ਗਿਆ। ਇਹ ਟਰੱਕ ਲੁਧਿਆਣਾ ਤੋਂ ਸਾਈਂ ਬਾਬਾ ਰਸੋਈ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਨਾਲ ਸਾਈਂ ਰਸੋਈ ਦੀ ਫਾਊਂਡਰ ਚਿੰਕੀ ਗਾਂਧੀ ਤੇ ਉਨ੍ਹਾਂ ਦੀ ਟੀਮ, ਅਮਰਜੀਤ ਗਾਂਧੀ, ਅਸ਼ੋਕ ਸਿੰਗਲਾ, ਨਰੇਸ਼ ਬਾਂਸਲ, ਮੱਟੂ ਸ਼ਰਮਾ, ਦਿਨੇਸ਼ ਸੋਨੂੰ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਰਾਜਪੁਰਾ 'ਚ ਹਾਈਵੇ 'ਤੇ ਹਰਪਾਲ ਚੀਮਾ ਦੀ Live Raid, ਇਕੱਠੇ ਹੀ ਫੜ੍ਹ ਲਏ ਕਈ ਟਰੱਕ ਤੇ ਫਿਰ... (ਤਸਵੀਰਾਂ)
NEXT STORY