ਮਮਦੋਟ (ਜਸਵੰਤ, ਸ਼ਰਮਾ) - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿਛਲੇ ਹਫਤੇ ਸ੍ਰੀ ਹਜ਼ੂਰ ਸਾਹਿਬ, ਨਾਨਕ ਝੀਰਾ ਸਾਹਿਬ ਅਤੇ ਭਗਤ ਨਾਮਦੇਵ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਸ਼ਰਧਾਲੂਆਂ ਦਾ ਗਿਆ ਜਥਾ ਅੱਜ ਹਵਾਈ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ। ਪਿਛਲੇ ਇਕ ਹਫਤੇ ਤੋਂ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲਨਗਰ ਨਗਰ ਨਾਂਦੇੜ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਦੀ ਯਾਤਰਾ ਸਮੇਂ ਗੁਰਦੁਆਰਾ ਬੰਦਾ ਘਾਟ, ਗੁਰਦੁਆਰਾ ਮਾਲਟੇਕੜੀ ਸਾਹਿਬ, ਗੁਰਦੁਆਰਾ ਸ਼ਿਕਾਰਘਾਟ, ਗੁਰਦੁਆਰਾ ਹੀਰਾ ਘਾਟ, ਗੁਰਦੁਆਰਾ ਮਾਤਾ ਸਾਹਿਬ ਦੇਵਾਂ, ਗੁਰਦੁਆਰਾ ਨਾਨਕਸਰ ਸਾਹਿਬ, ਗੁਰਦੁਆਰਾ ਮਾਈ ਭਾਗੋ ਪਿੰਡ ਜਨਵਾੜਾ, ਗੁਰਦੁਆਰਾ ਗੁਰੂ ਕਾ ਬਾਗ ਸਮੇਤ ਹੋਰ ਕਈ ਗੁਰਦੁਆਰਿਆਂ ਦੀ ਯਾਤਰਾ ਕੀਤੀ। ਸਿੱਖ ਸੰਗਤਾਂ ਲਈ ਗੁਰਦੁਆਰਾ ਲੰਗਰ ਹਾਲ ਸਮੇਤ ਬਾਬਾ ਨਿਧਾਨ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਵੱਲੋਂ ਠਹਿਰਨ ਲਈ ਐੱਨ. ਆਰ. ਆਈ. ਸਰਾਵਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਸਿੱਖ ਸੰਗਤਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਾਂਦੇੜ ਸਾਹਿਬ ਲਈ ਹਵਾਈ ਸੇਵਾ ਹਫਤੇ ਵਿਚ 2 ਵਾਰ ਸ਼ੁਰੂ ਕੀਤੀ ਜਾਵੇ।ਦੱਸਣਯੋਗ ਹੈ ਕਿ ਦਸੰਬਰ 2017 ਤੋਂ ਹਵਾਈ ਸੇਵਾ ਹਫਤੇ ਵਿਚ ਸ਼ਨੀਵਾਰ ਅਤੇ ਐਤਵਾਰ ਹੀ ਚਲਾਈ ਜਾਂਦੀ ਹੈ ਪਰ ਸੰਗਤਾਂ ਨੇ ਵੀਰਵਾਰ ਵੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ ।
ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਹਲਕੇ 'ਚ ਕੀਤੀ ਮਹਾਰੈਲੀ
NEXT STORY