ਅੰਮ੍ਰਿਤਸਰ (ਸਾਗਰ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਵਾਉਣ ਦੀ ਵਿਸ਼ੇਸ਼ ਅਪੀਲ ਕੀਤੀ ਹੈ। ਜੱਥੇਦਾਰ ਵੱਲੋਂ ਸੰਗਤ ਦੇ ਨਾਂ 'ਤੇ ਇਕ ਹੁਕਮ ਜਾਰੀ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਾਨੂੰ ਸਰੀਰ 'ਤੇ ਸਿੱਖ ਧਾਰਮਿਕ ਚਿੰਨ੍ਹ ਨਹੀਂ ਬਣਵਾਉਣੇ ਚਾਹੀਦੇ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ, ਸਿੱਖ ਧਾਰਮਿਕ ਚਿੰਨ੍ਹਾਂ ਨੂੰ ਆਪਣੇ ਸਰੀਰ 'ਤੇ ਖੁਣਵਾ ਕੇ ਟੈਟੂ ਉਕਰਵਾਉਣਾ ਗੁਰੂ ਮਰਿਆਦਾ ਦੇ ਅਨੁਸਾਰ ਨਹੀਂ ਹੈ।
ਇਹ ਵੀ ਪੜ੍ਹੋ : CM ਮਾਨ ਦੀ ਜ਼ਿੰਦਗੀ 'ਚ ਅੱਜ ਜੁੜੇਗਾ ਨਵਾਂ ਕਿੱਸਾ, 12 ਸਾਲ ਮਗਰੋਂ ਇਹ ਦਿਨ ਆਵੇਗਾ, ਕਿਸੇ ਨੇ ਨਹੀਂ ਸੀ ਸੋਚਿਆ
ਉਨ੍ਹਾਂ ਕਿਹਾ ਕਿ ਇਸ ਕਾਰਨ ਜਾਣੇ-ਅਣਜਾਣੇ 'ਚ ਬੇਅਦਬੀ ਦੇ ਨਾਲ-ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਸੰਗਤ ਧਾਰਮਿਕ ਚਿੰਨ੍ਹ ਜਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਪਣੇ ਸਰੀਰ 'ਤੇ ਖੁਣਵਾਉਣ ਤੋਂ ਗੁਰੇਜ਼ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਦਾ ਵਿਰੋਧੀਆਂ 'ਤੇ ਪਲਟਵਾਰ, ਕਈ ਦਿਨਾਂ ਦੀ ਚੁੱਪੀ ਤੋੜ ਦਿੱਤਾ ਕਰਾਰਾ ਜਵਾਬ
NEXT STORY