ਮੋਹਾਲੀ (ਜੱਸੀ) : ਮੋਹਾਲੀ ਵਿਜੀਲੈਂਸ ਨੇ ਬਿਜਲੀ ਦੇ ਮੀਟਰ ਦਾ ਕੁਨੈਕਸ਼ਨ ਲਗਵਾਉਣ ਬਦਲੇ ਰਿਸ਼ਵਤ ਲੈਣ ਵਾਲੇ ਜੇ. ਈ. ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਜਸਮੇਲ ਸਿੰਘ ਵਜੋਂ ਹੋਈ ਹੈ।
ਪੰਜਾਬ 'ਚ ਵੱਡੀ ਵਾਰਦਾਤ! ਫਿਰੌਤੀ ਨਾ ਦੇਣ 'ਤੇ ਪੰਕਜ ਸਵੀਟਸ 'ਤੇ ਚਲਾ'ਤੀਆਂ ਗੋਲੀਆਂ
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਦਹਾੜਕਾ (ਜਗਰਾਂਓ) ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਡੇਅਰੀ ਫਾਰਮ ਖੋਲ੍ਹਣ ਵਾਸਤੇ ਬਿਜਲੀ ਦੇ ਨਵੇਂ ਕੁਨੈਕਸ਼ਨ ਲੈਣ ਲਈ ਬਿਜਲੀ ਵਿਭਾਗ ਦੇ ਸਬ-ਡਵੀਜ਼ਨ (ਰੂਮੀ) ਜਗਰਾਓਂ ਵਿਖੇ ਅਪਲਾਈ ਕਰ ਦਿੱਤਾ। ਉਸ ਦੀ ਬਿਜਲੀ ਕੁਨੈਕਸ਼ਨ ਵਾਲੀ ਅਰਜ਼ੀ ਜੇ. ਈ. ਜਸਮੇਲ ਸਿੰਘ ਕੋਲ ਪਹੁੰਚੀ, ਜਿਸ ਨੇ ਫੋਨ ਕਰ ਕੇ ਬੁਲਾਇਆ ਤੇ ਕਿਹਾ ਕਿ ਨਵਾਂ ਬਿਜਲੀ ਦਾ ਕੁਨੈਕਸ਼ਨ ਇਸ ਤਰ੍ਹਾਂ ਨਹੀਂ ਮਿਲਦਾ, ਕੁਝ ਖ਼ਰਚਾ ਕਰਨਾ ਪੈਂਦਾ ਹੈ। ਜੇ. ਈ. ਜਸਮੇਲ ਸਿੰਘ ਨੇ ਉਸ ਨੂੰ ਬਿਜਲੀ ਦਾ ਕੁਨੈਕਸ਼ਨ ਦੇਣ ਲਈ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਜੇ. ਈ. ਨੂੰ ਕਿਹਾ ਗਿਆ ਕਿ ਉਕਤ ਰਕਮ ਜ਼ਿਆਦਾ ਹੈ ਕਿਉਂਕਿ ਉਸ ਨੇ ਤਾਂ ਹਾਲੇ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਹੈ। ਆਖ਼ਰਕਾਰ ਉਸ ਦਾ ਜੇ. ਈ. ਨਾਲ 15 ਹਜ਼ਾਰ ਰੁਪਏ ’ਚ ਹੀ ਸੌਦਾ ਤੈਅ ਹੋ ਗਿਆ।
ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲੈਫਟੀਨੈਂਟ ਵਿਨੈ ਨਰਵਾਲ ਦਾ ਆਖਰੀ ਵੀਡੀਓ ਹੋ ਰਿਹਾ ਵਾਇਰਲ
ਸ਼ਿਕਾਇਤਕਰਤਾ ਮੁਤਾਬਕ ਉਸ ਨੇ ਆਪਣੇ ਪਰਿਵਾਰ ਤੇ ਜਾਣਕਾਰਾਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤੇ ਉਸ ਨੇ ਰਿਸ਼ਵਤ ਨਾ ਦੇਣ ਦਾ ਮਨ ਬਣਾ ਕੇ ਵਿਜੀਲੈਂਸ ਮੋਹਾਲੀ ਦੇ ਦਫ਼ਤਰ ਨੂੰ ਉਕਤ ਜੇ. ਈ. ਖ਼ਿਲਾਫ਼ ਸ਼ਿਕਾਇਤ ਕੀਤੀ। ਵਿਜੀਲੈਂਸ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜੇ. ਈ. ਜਸਮੇਲ ਸਿੰਘ ਨੂੰ ਉਸ ਦੇ ਦਫ਼ਤਰ ’ਚੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਨੇ ਸੈਰ ਕਰ ਰਹੀ ਔਰਤ ਨੂੰ ਬਣਿਆ ਲੁੱਟ-ਖੋਹ ਦਾ ਸ਼ਿਕਾਰ, ਸੋਨੇ ਦੀ ਝਪਟ ਕੇ ਫਰਾਰ
NEXT STORY