ਲੁਧਿਆਣਾ (ਵਿੱਕੀ)-ਦੇਸ਼ ਦੀਆਂ ਸਾਰੀਆਂ ਆਈ. ਆਈ. ਟੀਜ਼ 'ਚ ਦਾਖਲੇ ਲਈ ਹਰ ਸਾਲ ਹੋਣ ਵਾਲਾ ਜੁਆਇੰਟ ਐਂਟਰਸ ਐਗਜ਼ਾਮ (ਜੇ. ਈ. ਈ.) ਐਡਵਾਂਸ ਅਗਲੇ ਸਾਲ ਮਤਲਬ 2018 'ਚ ਆਨਲਾਈਨ ਹੀ ਹੋਵੇਗਾ।
ਆਈ. ਆਈ. ਟੀ. ਜੁਆਇੰਟ ਐਡਮਿਸ਼ਨ ਬੋਰਡ (ਜੈਬ) ਨੇ ਇਸ ਸਬੰਧੀ ਫੈਸਲਾ ਲੈਂਦੇ ਹੋਏ ਅਗਲੇ ਸਾਲ ਇਹ ਪ੍ਰੀਖਿਆ 20 ਮਈ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਵੇਗਾ ਕਿ ਐਡਵਾਂਸ 'ਚ ਸ਼ਾਮਲ ਹੋਣ ਵਾਲੇ ਸਾਰੇ ਪ੍ਰੀਖਿਆਰਥੀ ਆਨਲਾਈਨ ਮੋਡ 'ਚ ਪ੍ਰੀਖਿਆ ਦੇਣਗੇ। ਇਸ ਤੋਂ ਪਹਿਲਾਂ ਸਟੂਡੈਂਟਸ ਆਪਣੀ ਪਸੰਦ ਅਨੁਸਾਰ ਆਫਲਾਈਨ ਅਤੇ ਆਨਲਾਈਨ ਦੇ ਬਦਲ ਚੁਣਦੇ ਰਹੇ ਹਨ। ਇਕ ਅਨੁਮਾਨ ਮੁਤਾਬਕ ਕਰੀਬ ਸਵਾ ਲੱਖ ਪ੍ਰੀਖਿਆਰਥੀ ਆਫਲਾਈਨ ਮੋਡ 'ਤੇ ਪ੍ਰੀਖਿਆ ਦਿੰਦੇ ਰਹੇ ਹਨ, ਜਦਕਿ ਕੁੱਲ ਪ੍ਰੀਖਿਆ ਦੇਣ ਵਾਲੇ ਕਰੀਬ 2.20 ਲੱਖ ਸਟੂਡੈਂਟਸ 'ਚੋਂ ਬਾਕੀ ਆਨਲਾਈਨ ਬਦਲ ਹੀ ਚੁਣਦੇ ਸਨ। ਹੁਣ ਆਨਲਾਈਨ ਪ੍ਰੀਖਿਆ ਹੋਣ ਨਾਲ ਇਸ ਦਾ ਨਤੀਜਾ ਵੀ ਜਲਦੀ ਐਲਾਨ ਹੋਣ ਦੀ ਉਮੀਦ ਜਾਗੀ ਹੈ।
ਪ੍ਰੀਖਿਆ ਦਾ ਪੂਰਾ ਸ਼ੈਡਿਊਲ ਵੀ ਜਲਦੀ ਹੋਵੇਗਾ ਜਾਰੀ
ਆਨਲਾਈਨ ਪ੍ਰੀਖਿਆ ਲਈ ਹੁਣ ਪ੍ਰੀਖਿਆ ਕੇਂਦਰ ਕਿਸ ਸ਼ਹਿਰ 'ਚ ਬਣਨਗੇ, ਇਸ 'ਤੇ ਚਰਚਾ ਜੈਬ ਦੀ ਅਗਲੀ ਹੋਣ ਵਾਲੀ ਮੀਟਿੰਗ 'ਚ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਪ੍ਰੀਖਿਆ ਸ਼ੈਡਿਊਲ ਵੀ ਅਧਿਕਾਰਕ ਰੂਪ 'ਚ ਜਾਰੀ ਹੋ ਜਾਵੇਗਾ। ਜੇ. ਈ. ਈ. ਐਡਵਾਂਸ 'ਚ ਜੇ. ਈ. ਈ. ਮੇਨਸ ਦੀ ਪ੍ਰੀਖਿਆ ਨੂੰ ਕਲੀਅਰ ਕਰਨ ਵਾਲੇ ਪਹਿਲਾਂ 2.20 ਲੱਖ ਭਾਵੀ ਇੰਜੀਨੀਅਰ ਸ਼ਾਮਲ ਹੁੰਦੇ ਹਨ।
ਮੇਨਸ ਦੇ ਰਿਜ਼ਲਟ ਤੋਂ ਬਾਅਦ ਸ਼ੁਰੂ ਹੁੰਦੀ ਹੈ ਰਜਿਸਟ੍ਰੇਸ਼ਨ
ਜੇ. ਈ. ਈ. ਮੇਨਸ ਦਾ ਆਯੋਜਨ ਸੀ. ਬੀ. ਐੱਸ. ਈ. ਵੱਲੋਂ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਲੈ ਕੇ ਇਸ ਦਾ ਨਤੀਜਾ ਵੀ ਅਪ੍ਰੈਲ ਦੇ ਅੰਤਿਮ ਹਫਤੇ ਤੱਕ ਐਲਾਨ ਕਰ ਦਿੱਤਾ ਜਾਂਦਾ ਹੈ। ਮੇਨਜ ਦਾ ਰਿਜ਼ਲਟ ਐਲਾਨ ਹੋਣ ਤੋਂ ਬਾਅਦ ਐਡਵਾਂਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੁੰਦੀ ਹੈ। ਹਾਲਾਂਕਿ ਸੀ. ਬੀ. ਐੱਸ. ਈ. ਵੱਲੋਂ ਜੇ. ਈ. ਈ. ਮੇਨਸ ਲਈ ਨਵੰਬਰ ਦੇ ਅੰਤਿਮ ਅਤੇ ਦਸੰਬਰ ਦੇ ਪਹਿਲੇ ਹਫਤੇ 'ਚ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ।
2.20 ਲੱਖ ਸਟੂਡੈਂਟਸ ਕਰਦੇ ਹਨ ਕਵਾਲੀਫਾਈ
ਸਾਲ 2013 ਤੋਂ ਆਈ. ਆਈ. ਟੀ. 'ਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 2 ਵਾਰ ਕੰਡਕਟ ਕੀਤੀ ਜਾਂਦੀ ਹੈ। ਇਸ ਦੇ ਪਹਿਲੇ ਗੇੜ ਵਿਚ ਪਹਿਲਾਂ ਸਾਰੇ ਸਟੂਡੈਂਟਸ ਮੇਨਸ ਲਈ ਅਰਜ਼ੀਆਂ ਦਿੰਦੇ ਹਨ। ਇਸ ਦੇ ਬਾਅਦ ਮੇਨਸ ਨੂੰ ਕਲੀਅਰ ਕਰਨ ਵਾਲੇ 2.20 ਲੱਖ ਵਿਦਿਆਰਥੀ-ਵਿਦਿਆਰਥਣਾਂ ਲਈ ਕਵਾਲੀਫਾਈ ਕਰਦੇ ਹਨ।
ਐੱਮ. ਐੱਚ. ਆਰ. ਡੀ. ਦੀ ਪਹਿਲ ਤੋਂ ਬਾਅਦ ਆਨਲਾਈਨ ਦੀ ਰਾਹ
ਮਾਨਵ ਸੰਸਾਧਨ ਵਿਕਾਸ ਮੰਤਰਾਲਿਆ ਦੀ ਪਹਿਲ ਦੇ ਬਾਅਦ ਹੀ ਜੈਬ ਨੇ ਐਡਵਾਂਸ ਦੀ ਪ੍ਰੀਖਿਆ ਆਨਲਾਈਨ ਕਰਵਾਉਣ ਦਾ ਫੈਸਲਾ ਕੀਤਾ ਹੈ। ਮੰਤਰਾਲਿਆ ਦਾ ਮਕਸਦ ਪ੍ਰੀਖਿਆ ਸਿਸਟਮ 'ਚ ਪਾਰਦਰਸ਼ਤਾ ਲਿਆਉਣਾ ਹੈ। ਆਨਲਾਈਨ ਮੋਡ 'ਚ ਪੇਪਰ ਸ਼ੁਰੂ ਹੋਣ ਦੇ ਬਾਅਦ ਪੇਪਰ ਲੀਕ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਥਮੇਨਸ ਲਈ ਜਨਵਰੀ 2018 ਤੱਕ ਹੋਵੇਗੀ ਰਜਿਸਟ੍ਰੇਸ਼ਨ
ਥਹਰ ਸਾਲ 12 ਲੱਖ ਤੋਂ ਕਰੀਬ ਅਪੀਅਰ ਹੁੰਦੇ ਹਨ ਪ੍ਰੀਖਿਆਰਥੀ
ਥਮਾਰਚ ਦੇ ਦੂਜੇ ਹਫਤੇ 'ਚ ਜਾਰੀ ਹੋਣਗੇ ਐਡਮਿਟ ਕਾਰਡ
ਥਮੇਨਸ ਦੀ ਆਫਲਾਈਨ ਪ੍ਰੀਖਿਆ ਅਪ੍ਰੈਲ ਦੇ ਪਹਿਲੇ ਹਫਤੇ 'ਚ ਹੋਵੇਗੀ।
ਥਮੇਨਸ ਆਨਲਾਈਨ ਪ੍ਰੀਖਿਆ ਦੂਜੇ ਹਫਤੇ 'ਚ ਆਨਲਾਈਨ ਹੋਵੇਗੀ
ਥਹਿੰਦੀ ਅਤੇ ਇੰਗਲਿਸ਼ ਭਾਸ਼ਾ 'ਚ ਹੁੰਦਾ ਹੈ ਐਗਜ਼ਾਮ
ਥਅਪ੍ਰੈਲ ਦੇ ਅੰਤਿਮ ਹਫਤੇ 'ਚ ਆਵੇਗਾ ਮੇਨਸ ਦਾ ਰਿਜ਼ਲਟ
ਭਾਰਤ ਸਮੇਤ 7 ਦੇਸ਼ਾਂ 'ਚ ਹੋਵੇਗਾ ਐਗਜ਼ਾਮ
ਪ੍ਰੀਖਿਆ ਦਾ ਆਯੋਜਨ ਕਰਨ ਜਾ ਰਹੀ ਆਈ. ਆਈ. ਟੀ. ਕਾਨਪੁਰ ਮੁਤਾਬਕ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ 6 ਦੇਸ਼ਾਂ 'ਚ ਵੀ ਪ੍ਰੀਖਿਆ ਹੋਵੇਗੀ। ਇਨ੍ਹਾਂ 'ਚ ਬੰਗਲਾਦੇਸ਼, ਇਥੋਪੀਆ, ਨੇਪਾਲ, ਸਿੰਗਾਪੁਰ, ਸ਼੍ਰੀਲੰਕਾ ਅਤੇ ਦੁਬਈ ਦੇ ਵੱਖ-ਵੱਖ ਪ੍ਰੀਖਿਆ ਕੇਂਦਰ ਸ਼ਾਮਲ ਹਨ।
ਸਟੂਡੈਂਟਸ ਨੂੰ ਆਨਲਾਈਨ ਮੋਡ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਬਸ ਉਨ੍ਹਾਂ ਨੂੰ ਸਟੱਡੀ 'ਤੇ ਆਪਣਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਕਰਨਾ ਹੋਵੇਗਾ। ਆਨਲਾਈਨ ਐਗਜ਼ਾਮ ਵੀ ਉਸੇ ਸਿਲੇਬਸ ਦੇ ਆਧਾਰ 'ਤੇ ਹੋਵੇਗਾ, ਜਿਸ ਦੀ ਹੁਣ ਤੱਕ ਸਟੂਡੈਂਟਸ ਤਿਆਰੀ ਕਰ ਰਹੇ ਹਨ। ਜੇਕਰ ਕਿਸੇ ਪ੍ਰੀਖਿਆਰਥੀ ਨੂੰ ਕੋਈ ਮੁਸ਼ਕਿਲ ਹੈ ਤਾਂ ਉਹ ਐਕਸਪਰਟ ਨਾਲ ਗੱਲ ਕਰ ਕੇ ਆਪਣੀ ਮੁਸ਼ਕਿਲ ਨੂੰ ਦੂਰ ਕਰਨ ਦਾ ਯਤਨ ਕਰਨ। ਅਸੀਂ ਆਪਣੇ ਸੈਂਟਰ 'ਚ ਸਟੂਡੈਂਟਸ ਨੂੰ ਹਰ ਤਰ੍ਹਾਂ ਦੀ ਤਿਆਰੀ ਕਰਵਾ ਰਹੇ ਹਾਂ ਤਾਂ ਕਿ ਉਹ ਕਨਫਿਊਜ਼ ਨਾ ਹੋ ਸਕਣ।
-ਤੇਜਪ੍ਰੀਤ ਸਿੰਘ, ਡਾਇਰੈਕਟਰ ਐਜੂਸਕੇਅਰ ਇੰਸਟੀਚਿਊਟ ਦੁੱਗਰੀ
ਜੇਕਰ ਤੁਸੀਂ ਵੀ ਕਰਦੇ ਹੋ ਰੇਲ 'ਚ ਸਫਰ ਤਾਂ ਤੁਹਾਡੇ ਲਈ ਅਹਿਮ ਹੈ ਇਹ ਖਬਰ
NEXT STORY