ਫਿਰੋਜ਼ਪੁਰ (ਆਨੰਦ)- ਟਿਕਟ ਖਿੜਕੀਆਂ 'ਤੇ ਹੋਣ ਵਾਲੇ ਰਸ਼ ਤੇ ਬਾਬੂਆਂ ਦੀ ਓਵਰਚਾਰਜਿੰਗ ਨਾਲ ਰੇਲ ਯਾਤਰੀ ਹੁਣ ਆਸਾਨੀ ਨਾਲ ਬਚ ਪਾਉਣਗੇ ਕਿਉਂਕਿ ਰੇਲ ਯਾਤਰੀ ਹੁਣ ਏ.ਟੀ.ਵੀ.ਐੱਮ. (ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ) ਦੀ ਬਦੌਲਤ ਘਰ ਬੈਠੇ ਟਿਕਟਾਂ ਦਾ ਕਿਰਾਇਆ ਅਦਾ ਕਰ ਸਾਧਾਰਨ ਟਿਕਟਾਂ ਨੂੰ ਹਾਸਿਲ ਕਰ ਸਕਣਗੇ। ਫਿਰੋਜ਼ਪੁਰ ਮੰਡਲ ਦੇ ਡੀ.ਸੀ.ਐੱਮ. ਰਜਨੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਹਰ ਇਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਏ.ਟੀ.ਵੀ.ਐੱਮ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਤੇ ਇਸ 'ਚ ਇਕ ਤਕਨੀਕ ਹੋਰ ਵਧਾਈ ਗਈ ਹੈ, ਜਿਸਦੀ ਬਦੌਲਤ ਰੇਲ ਯਾਤਰੀ ਘਰ ਤੋਂ ਆਪਣੀ ਸਾਧਾਰਨ ਟਿਕਟਾਂ ਨੂੰ ਬੁੱਕ ਕਰਵਾ ਸਕਣਗੇ।
ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਸਾਧਾਰਨ ਟਿਕਟ ਦੀ ਪ੍ਰਕਿਰਿਆ ਲਈ ਯੂ.ਟੀ.ਐੱਮ. ਨਾਂ ਦਾ ਸਾਫਟਵੇਅਰ ਆਪਣੇ ਮੋਬਾਇਲ ਫੋਨ 'ਤੇ ਡਾਊਨਲੋਡ ਕਰਨਾ ਪਵੇਗਾ ਅਤੇ ਇਸ ਸਾਫਟਵੇਅਰ 'ਚ ਟਿਕਟ ਨੂੰ ਲੈ ਕੇ ਸਬੰਧਿਤ ਜਾਣਕਾਰੀ ਪਾਉਣ 'ਤੇ ਯਾਤਰੀਆਂ ਨੂੰ ਜੋ ਕੋਡ ਮਿਲੇਗਾ, ਉਸ ਕੋਡ ਨੂੰ ਰੇਲ ਯਾਤਰੀਆਂ ਨੂੰ ਰੇਲਵੇ ਸਟੇਸ਼ਨ 'ਤੇ ਆਕੇ ਏ.ਟੀ.ਵੀ.ਐੱਮ. ਮਸ਼ੀਨ 'ਚ ਪਾਉਣ 'ਤੇ ਆਸਾਨੀ ਨਾਲ ਇਕ ਪ੍ਰਿੰਟ ਟਿਕਟ ਹਾਸਿਲ ਹੋ ਸਕੇਗੀ ਪਰ ਇਹ ਪ੍ਰਕਿਰਿਆ ਰਾਖਵੀਆਂ ਟਿਕਟਾਂ ਲਈ ਲਾਗੂ ਨਹੀਂ ਹੋਵੇਗੀ।
ਭਗੌੜਿਆਂ ਦੀ ਜਾਇਦਾਦ ਹੋਵੇਗੀ ਜ਼ਬਤ
NEXT STORY