ਝਬਾਲ (ਨਰਿੰਦਰ) : ਝਬਾਲ ਦੇ ਪਿੰਡ ਝਾਮਕੇ ਖੁਰਦ ਵਿਖੇ ਇਕ ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਝਬਾਲ ਦੀ ਪੁਲਸ ਨੇ ਮਿ੍ਰਤਕ ਔਰਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੱਸ, ਜੇਠ, ਜੇਠਾਣੀ ਸਮੇਤ 5 ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪੁਲਸ ਨੂੰ ਮਿ੍ਰਤਕ ਜਗਰੂਪ ਕੌਰ ਦੇ ਪਿਤਾ ਕਾਰਜ ਸਿੰਘ ਵਾਸੀ ਕਸੇਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਜਸਵੰਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਝਾਮਕੇ ਖੁਰਦ ਨਾਲ ਹੋਇਆ। ਮੇਰੀ ਲੜਕੀ ਜਗਰੂਪ ਕੌਰ ਦਾ ਪਤੀ ਜਸਵੰਤ ਸਿੰਘ ਵਿਦੇਸ਼ ਰਹਿੰਦਾ ਹੈ ਅਤੇ ਪਿੱਛੋ ਮੇਰੀ ਲੜਕੀ ਦੀ ਸੱਸ ਸਵਿੰਦਰ ਕੌਰ ਪਤਨੀ ਕਰਮ ਸਿੰਘ, ਜੇਠ ਬਲਵਿੰਦਰ ਸਿੰਘ,ਜੇਠਾਣੀ ਸੁਖਵਿੰਦਰ ਕੌਰ,ਨਨਾਣ ਬਲਜੀਤ ਕੌਰ ਵਾਸੀ ਸ਼ਕਰੀ ਅਤੇ ਜੇਠ ਦਾ ਲੜਕਾ ਜਰਮਨਜੀਤ ਸਿੰਘ ਉਸ ਨਾਲ ਲੜਦੇ-ਝਗੜਦੇ ਤੇ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਤੋ ਤੰਗ ਹੋ ਕੇ ਮੇਰੀ ਲੜਕੀ ਜਗਰੂਪ ਕੌਰ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਝਬਾਲ ਵਿਖੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਣ ਖਾਲਸਾ ਏਡ ਨੇ ਲਾਏ ‘ਮੱਝਾਂ ਦੇ ਲੰਗਰ’ (ਵੀਡੀਓ)
NEXT STORY