ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦਾ ਸਾਬਕਾ ਜਨਰਲ ਜੇ. ਜੇ. ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਜੇ. ਜੇ. ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਕੈਪਟਨ ਨੂੰ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਉਨ੍ਹਾਂ ਨੇ ਵੀ ਪਟਿਆਲਾ ਤੋਂ ਜ਼ਮਾਨਤ ਜ਼ਬਤ ਕਰਵਾਈ ਹੈ। ਜੇ. ਜੇ. ਸਿੰਘ ਦਾ ਇਹ ਟਵੀਟ ਕੈਪਟਨ ਦੇ ਉਸ ਬਿਆਨ ਦਾ ਜਵਾਬ ਸੀ, ਜਿਸ ਵਿਚ ਕੈਪਟਨ ਨੇ ਜੇ. ਜੇ. ਸਿੰਘ ਦੀ 2017 ਦੇ ਪਟਿਆਲਾ ਵਿਧਾਨ ਸਭਾ ਚੋਣ ਵਿਚ ਜ਼ਮਾਨਤ ਜ਼ਬਤ ਕਰਵਾਉਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ : ਦੋਸਤ ਦੀ ਪਤਨੀ 'ਤੇ ਪਾਏ ਡੋਰੇ ਪਰ ਗੱਲ ਨਾ ਬਣੀ, ਬਦਨਾਮੀ ਲਈ ਗਲੀ ਦੇ ਖੰਭਿਆਂ 'ਤੇ ਚਿਪਕਾਈਆਂ ਪਰਚੀਆਂ
ਜਨਰਲ ਨੇ ਕਿਹਾ ਕਿ 2017 ਦੀ ਵਿਧਾਨ ਸਭਾ ਚੋਣ (ਪਟਿਆਲਾ ਅਤੇ ਲੰਬੀ) ਫਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਾਰਾ ਪੰਜਾਬ ਇਸ ਗੱਲ ਨੂੰ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੇ ਨਾਲ ਘਿਓ-ਖਿਚੜੀ ਹਨ। 2017 ਦੀ ਚੋਣ ਵਿਚ ਬਾਦਲਾਂ ਨੇ ਸਾਜਿਸ਼ ਦੇ ਤਹਿਤ, ਕੈਪਟਨ ਦੀ ਮਦਦ ਕੀਤੀ, ਜਿਸ ਦਾ ਕਰਜ਼ ਉਹ ਬਹਿਬਲਕਲਾਂ ਗੋਲੀਕਾਂਡ ਵਿਚ ਕਾਰਵਾਈ ਨਾ ਕਰਕੇ ਚੁੱਕਾ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਘਰੇਲੂ ਝਗੜੇ ਕਾਰਨ ASI ਨੇ ਸਰਵਿਸ ਰਿਵਾਲਵਰ ਨਾਲ ਭਰਾ ਨੂੰ ਮਾਰੀ ਗੋਲੀ
ਜਨਰਲ ਨੇ ਲਿਖਿਆ ਕਿ ਮੈਂ ਤਾਂ ਇਕ ਮਾਮੂਲੀ ਜਿਹੀ ਚੋਣ ਹਾਰਿਆ ਹਾਂ, ਤੁਸੀ ਤਾਂ ਜ਼ਮੀਰ ਹਾਰ ਚੁੱਕੇ ਹੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅੱਜ ਹੋਣਗੇ ਆਰੰਭ
NEXT STORY