ਰਾਜਪੁਰਾ (ਇਕਬਾਲ) - ਰਾਜਪੁਰਾ ਦੇ ਵਾਰਡ ਨੰਬਰ 9 ਦੇ ਆਜ਼ਾਦ ਕੌਂਸਲਰ ਐਡਵੋਕੇਟ ਰਾਕੇਸ਼ ਮਹਿਤਾ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਜੀਵ ਡੀ. ਸੀ. ਤੇ ਯਸ਼ਪਾਲ ਸਿੰਧੀ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਜਿਸ ਨੇ ਵੀ ਕਾਂਗਰਸ ਦਾ ਹੱਥ ਫੜਿਆ, ਉਹ ਬੁਲੰਦੀਆਂ 'ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਲੋਕ-ਪੱਖੀ ਨੀਤੀਆਂ ਨਾਲ ਸੂਬਾ ਤਰੱਕੀ ਕਰੇਗਾ।
ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਕੀਲ ਰਾਕੇਸ਼ ਮਹਿਤਾ ਕੌਂਸਲਰ ਤੇ ਰਾਜੀਵ ਡੀ. ਸੀ. ਨੇ ਕਿਹਾ ਕਿ ਵਿਧਾਇਕ ਕੰਬੋਜ ਵੱਲੋਂ ਹਲਕੇ ਵਿਚ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜਿਆ ਹੈ। ਜੋ ਵਾਅਦੇ ਵਿਧਾਇਕ ਕੰਬੋਜ ਨੇ ਰਾਜਪੁਰਾ ਦੀ ਜਨਤਾ ਨਾਲ ਕੀਤੇ ਸਨ, ਉਹ ਪੂਰੇ ਹੋ ਰਹੇ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ ਗੱਦੋਮਾਜਰਾ ਦਿਹਾਤੀ ਪ੍ਰਧਾਨ, ਕੌਂਸਲਰ ਗੁਰਦੀਪ ਸਿੰਘ ਧੰਮੋਲੀ, ਮੁਰਲੀਧਰ ਅਰੋੜਾ, ਕੌਂਸਲਰ ਟਿੰਨੀ, ਕੌਂਸਲਰ ਸੰਜੀਵ ਕੁਮਾਰ, ਨਰਿੰਦਰ ਸੋਨੀ, ਕੌਂਸਲਰ ਨਾਗੀ ਅਤੇ ਭੁਪਿੰਦਰ ਸੈਣੀ ਸਮੇਤ ਹੋਰ ਵੀ ਹਾਜ਼ਰ ਸਨ।
ਮੁੱਢਲੀ ਸਹਾਇਤਾ ਵੀ ਨਸੀਬ ਨਹੀਂ ਹੁੰਦੀ ਹਜ਼ਾਰਾਂ ਕਰੋੜ ਦੀ ਲਾਗਤ ਨਾਲ ਬਣੇ ਮੈਡੀਕਲ ਹਸਪਤਾਲ 'ਚ
NEXT STORY