ਮੋਹਾਲੀ (ਰਾਣਾ)-ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਅਤੇ ਉਸ ਦੀ ਮਾਂ ਗੁਰਚਰਨ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜਿੰਨਾ ਪੁਲਸ ਨੇੜੇ ਜਾ ਰਹੀ ਹੈ, ਓਨਾ ਹੀ ਉਲਝਦੀ ਜਾ ਰਹੀ ਹੈ । ਪੁਲਸ ਹੁਣ ਤਕ ਕੇ. ਜੇ. ਸਿੰਘ ਦੇ ਸਾਰੇ ਕਰੀਬੀਆਂ ਤੋਂ ਪੁੱਛਗਿੱਛ ਨਹੀਂਂ ਕਰ ਪਾ ਰਹੀ ਹੈ । ਹੁਣ ਤਕ ਐੱਸ. ਆਈ. ਟੀ. ਨੂੰ ਕੇਸ ਨਾਲ ਜੁੜੇ ਜਿੰਨੇ ਵੀ ਸਬੂਤ ਮਿਲੇ ਹਨ ਅਤੇ ਉਹ ਸਬੂਤ ਵੀ ਕੇ. ਜੇ. ਦੇ ਕਰੀਬੀਆਂ ਵੱਲ ਹੀ ਇਸ਼ਾਰਾ ਕਰ ਰਹੇ ਹਨ, ਜਿਸ ਨਾਲ ਪੁਲਸ ਵੀ ਕਾਫ਼ੀ ਚਿੰਤਾ ਵਿਚ ਹੈ ਕਿਉਂਕਿ ਕੇਸ ਕਾਫ਼ੀ ਹਾਈਪ੍ਰੋਫਾਈਲ ਹੈ ਅਤੇ ਪੁਲਸ ਕੋਈ ਵੀ ਗਲਤੀ ਨਹੀਂਂ ਕਰਨਾ ਚਾਹੁੰਦੀ। ਇਸ ਲਈ ਪੁਲਸ ਸਭ ਤੋਂ ਪਹਿਲਾਂ ਕਾਤਲਾਂ ਖਿਲਾਫ ਸਾਰੇ ਸਬੂਤ ਇਕੱਠੇ ਕਰਨ ਵਿਚ ਲੱਗੀ ਹੈ, ਤਾਂ ਕਿ ਉਨ੍ਹਾਂ ਦਾ ਕੇਸ ਕੋਰਟ ਵਿਚ ਜਾਣ 'ਤੇ ਕਮਜ਼ੋਰ ਨਾ ਪੈ ਜਾਵੇ ।
ਸਭ ਤੋਂ ਜ਼ਿਆਦਾ ਕਰੀਬੀ ਹੀ ਨਿਸ਼ਾਨੇ 'ਤੇ
ਪੁਲਸ ਸੂਤਰਾਂ ਦੀ ਮੰਨੀਏ ਤਾਂ ਹੁਣ ਤਕ ਜਾਂਚ ਵਿਚ ਜਿੰਨੇ ਵੀ ਕੇ. ਜੇ. ਸਿੰਘ ਦੇ ਕਰੀਬੀਆਂ ਤੋਂ ਪੁਲਸ ਨੇ ਪੁੱਛਗਿੱਛ ਕੀਤੀ ਹੈ ਅਤੇ ਜਿਸ ਤਰ੍ਹਾਂ ਨਾਲ ਕੇ. ਜੇ. ਅਤੇ ਉਸ ਦੀ ਮਾਂ ਦੀ ਹੱਤਿਆ ਕੀਤੀ ਗਈ ਹੈ, ਇਨ੍ਹਾਂ ਹੱਤਿਆਵਾਂ ਪਿੱਛੇ ਕੇ. ਜੇ. ਸਿੰਘ ਦਾ ਕੋਈ ਕਰੀਬੀ ਹੀ ਹੈ, ਜਿਸ ਕਾਰਨ ਪੁਲਸ ਸਾਰਿਆਂ ਉਤੇ ਨਜ਼ਰ ਰੱਖ ਰਹੀ ਹੈ ਕਿ ਕੋਈ ਗਲਤੀ ਕਰੇ ਅਤੇ ਉਸ ਨੂੰ ਉਸੇ ਦੌਰਾਨ ਗ੍ਰਿਫਤ ਵਿਚ ਲੈ ਲਿਆ ਜਾਵੇ। ਇਸ ਕਾਰਨ ਪੰਜਾਬ ਦੇ ਸੀ. ਐੱਮ. ਵਲੋਂ ਬਣਾਈ ਆਈ. ਜੀ. ਕ੍ਰਾਈਮ ਦੀ ਅਗਵਾਈ ਵਿਚ ਐੱਸ. ਆਈ. ਟੀ. ਦੇ ਸਾਰੇ ਸੀਨੀਅਰ ਅਧਿਕਾਰੀ ਅਤੇ ਇੰਸਪੈਕਟਰ ਗੁਪਤ ਮੀਟਿੰਗ ਕਰ ਰਹੇ ਹਨ, ਤਾਂ ਕਿ ਕੀਤੀ ਜਾ ਰਹੀ ਜਾਂਚ-ਪੜਤਾਲ ਪੂਰੀ ਹੋਣ ਤਕ ਕੋਈ ਵੀ ਗੱਲ ਬਾਹਰ ਲੀਕ ਨਾ ਹੋਵੇ। ਉਥੇ ਹੀ ਪੁਲਸ ਵਲੋਂ ਕੇ. ਜੇ. ਸਿੰਘ ਦੇ ਕਰੀਬੀਆਂ ਤੋਂ ਹੁਣ ਤਕ ਜਿੰਨੀ ਪੁੱਛਗਿੱਛ ਕੀਤੀ ਗਈ ਹੈ, ਉਸ ਨੂੰ ਹੁਣ ਪੁਲਸ ਕਰਾਸ ਚੈੱਕ ਕਰ ਰਹੀ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਤੇ ਕੋਈ ਝੂਠ ਤਾਂ ਨਹੀਂਂ ਬੋਲ ਰਿਹਾ ।
ਕੈਨੇਡਾ 'ਚ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਕਰਨ ਵਾਲੇ ਜਗਮੀਤ ਸਿੰਘ ਪਹਿਲੇ ਪਗੜੀਧਾਰੀ ਸਿੱਖ ਹੋਣਗੇ : ਢੇਸੀ
NEXT STORY