ਜਲੰਧਰ (ਮਹੇਸ਼)¸ ਪੇਸ਼ੇ ਵਜੋਂ ਕੈਨੇਡਾ ਦੇ ਉਘੇ ਫੌਜਦਾਰੀ ਵਕੀਲ 38 ਸਾਲਾ ਜਗਮੀਤ ਸਿੰਘ ਦੇ ਕੈਨੇਡਾ ਵਿਚ ਨੈਸ਼ਨਲ ਡੈਮੋਕ੍ਰੋਟਿਕ ਪਾਰਟੀ (ਐੱਨ. ਡੀ. ਪੀ.) ਦਾ ਨਵਾਂ ਨੇਤਾ ਚੁਣੇ ਜਾਣ 'ਤੇ ਇੰਗਲੈਂਡ ਦੇ ਸਲੋਹ ਹਲਕੇ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ ਹੈ। ਉਨ੍ਹਾਂ ਨੇ ਮਾਰਸ਼ਲ ਆਰਟਸ ਨਾਲ ਜੁੜੇ ਹੋਏ ਜਗਮੀਤ ਸਿੰਘ ਜੋ ਕਿ ਅੰਗਰੇਜ਼ੀ, ਪੰਜਾਬੀ ਅਤੇ ਫਰੈਂਚ ਭਾਸ਼ਾਵਾਂ ਨੂੰ ਧਾਰਾ ਪ੍ਰਵਾਹ ਨਾਲ ਬੋਲਦੇ ਹਨ, ਦੇ ਬਾਰੇ ਵਿਚ ਕਿਹਾ ਹੈ ਕਿ ਉਹ ਕੈਨੇਡਾ ਵਿਚ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਪਗੜੀਧਾਰੀ ਸਿੱਖ ਹੋਣਗੇ। ਢੇਸੀ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਹੀ ਅਹਿਮ ਮੁਕਾਮ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਕੁਈਨ ਪਾਰਕ ਸਟਰੀਟ ਵਿਚ ਕੈਨੇਡੀਅਨ ਪੁਲਸ ਵਲੋਂ ਦਾਖਲ ਹੋਣ ਵਾਲੇ ਵਿਅਕਤੀਆਂ ਕੋਲੋਂ ਸ਼ਨਾਖਤ ਮੰਗੇ ਜਾਣ ਦਾ ਵਿਰੋਧ ਲੰਮੇ ਸਮੇਂ ਤੋਂ ਕਰਦੇ ਰਹੇ ਹਨ। ਉਨ੍ਹਾਂ ਵਲੋਂ ਇਹ ਵਿਰੋਧ ਲਗਾਤਾਰ ਜਾਰੀ ਰੱਖਣ ਕਰ ਕੇ ਹੀ ਇਹ ਚੈੱਕ ਪੋਸਟ ਖਤਮ ਕੀਤੀ ਗਈ।
ਜਲਦ ਹੀ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੋਵੇਗਾ : ਪ੍ਰੋ. ਬਡੂੰਗਰ
NEXT STORY