ਦਸੂਹਾ (ਝਾਵਰ)- ਏਕਜੋਤ ਸਪੋਰਟਸ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਡੀ. ਏ. ਵੀ. ਕਾਲਜ ਦਸੂਹਾ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਪੰਜਾਬ ਦੀਆਂ 8 ਟੀਮਾਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਤੇ ਹਜ਼ਾਰਾਂ ਦੀ ਗਿਣਤੀ 'ਚ ਖੇਡ ਪ੍ਰੇਮੀਆਂ ਨੇ ਇਸ ਦਾ ਆਨੰਦ ਮਾਣਿਆ। ਕਬੱਡੀ ਕੱਪ ਦਾ ਫਾਇਨਲ ਮੈਚ ਐੱਨ. ਆਰ. ਆਈ. ਕਲੱਬ ਨਕੋਦਰ ਤੇ ਮੀਰੀ ਪੀਰੀ ਕਬੱਡੀ ਸਪੋਰਟਸ ਕਲੱਬ ਕਪੂਰਥਲਾ ਵਿਚਕਾਰ ਹੋਇਆ, ਇਸ ਫਸਵੇਂ ਮੈਚ 'ਚ ਐੱਨ. ਆਰ. ਆਈ. ਕਲੱਬ ਨਕੋਦਰ ਜੇਤੂ ਰਿਹਾ। ਇਸ ਕਬੱਡੀ ਕੱਪ ਦਾ ਉਦਘਾਟਨ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ ਏਲੀਚੇਲਿਅਨ ਤੇ ਵਿਧਾਇਕ ਅਰੁਣ ਮਿਕੀ ਡੋਗਰਾ ਨੇ ਕੀਤਾ। ਇਸ ਮੌਕੇ ਹਨੀ ਬਾਬਾ, ਨਰਿੰਦਰ ਟੱਪੂ, ਰਾਮਪਾਲ ਬੱਬ, ਮਿਕੀ ਸ਼ਾਹ, ਜੋਤ ਘੁੰਮਣ, ਸੁਮਿਤ ਬਸੀ, ਵਿਨੋਦ, ਦੀਪਕ, ਰੋਹਿਤ ਸਾਨਨ, ਮੰਨੂ ਖੁੱਲਰ, ਪਰਮਿੰਦਰ ਬਿੱਟੂ ਤੋਂ ਇਲਾਵਾ ਅਮਰਪ੍ਰੀਤ ਮੰਟੂ ਲਾਲੀ, ਆਸ਼ੂ ਬਾਜਵਾ, ਡਾ. ਹਰਦੀਪ ਸਿੰਘ, ਭੂਪਿੰਦਰ ਸਿੰਘ ਚੀਮਾ, ਮਨਮੋਹਨ ਲਾਲ ਅਰੋੜਾ, ਸਾਬੀ ਟੇਰਕਿਆਣਾ, ਡੀ. ਐੱਸ. ਪੀ. ਰਜਿੰਦਰ ਸ਼ਰਮਾ, ਥਾਣਾ ਮੁਖੀ ਪਲਵਿੰਦਰ ਸਿੰਘ, ਠੇਕੇਦਾਰ ਪਿੰਕੀ, ਲਲਿਤ ਸਰੋਚ, ਗੋਪਾਲ ਸਿੰਘ, ਕੇਵਲ ਸਿੰਘ ਵਧਾਲੀਆਂ, ਅਲੀ ਕੁਮੈਂਟੇਟਰ, ਬਲਦੇਵ ਸਿੰਘ ਬੱਲੀ ਆਦਿ ਹਾਜ਼ਰ ਸਨ।
ਇਸ ਮੌਕੇ ਇਨਾਮਾਂ ਦੀ ਵੰਡ ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਅਰੁਣ ਮਿਕੀ ਡੋਗਰਾ ਤੇ ਏਕਜੋਤ ਕਲੱਬ ਦੇ ਮੈਂਬਰਾਂ ਵੱਲੋਂ ਕੀਤੀ ਗਈ। ਵਿਧਾਇਕ ਮਿਕੀ ਨੇ ਕਿਹਾ ਕਿ ਮੇਲੇ ਆਪਸੀ ਏਕਤਾ ਤੇ ਭਾਈਚਾਰੇ ਦਾ ਪ੍ਰਤੀਕ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ।
ਸੋਨੀ ਦੇ ਘਰ ਤੇ ਸ਼ਿਵ ਸੈਨਾ ਭਵਨ 'ਚ ਬੰਬ ਨਿਰੋਧਕ ਦਸਤੇ ਨੇ ਕੀਤੀ ਚੈਕਿੰਗ
NEXT STORY