ਬਰਗਾੜੀ (ਜ. ਬ.) - ਜੂਨ 2015 ਵਿਚ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ ਤਾਂ ਉਸ ਸਮੇਂ ਪੰਥਕ ਆਗੂਆਂ ਦੀ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਸੀ ਕਿ ਇਸ ਘਟਨਾ ਪਿੱਛੇ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦਾ ਹੱਥ ਹੋ ਸਕਦਾ ਹੈ। ਇਸ ਲਈ ਜਾਂਚ ਦੇ ਘੇਰੇ ਵਿਚ ਡੇਰਾ ਪ੍ਰੇਮੀਆਂ ਨੂੰ ਲਿਆ ਕਿ ਪੁੱਛਗਿੱਛ ਕਰਨੀ ਚਾਹੀਦੀ ਹੈ, ਪ੍ਰੰਤੂ ਪ੍ਰਸ਼ਾਸਨ ਨੇ ਉਨ੍ਹਾਂ ਦੀ ਕਹੀ ਗੱਲ 'ਤੇ ਕੋਈ ਅਮਲ ਨਹੀਂ ਕੀਤਾ ਅਤੇ ਵੱਖ-ਵੱਖ ਕਮਿਸ਼ਨ ਬਣਾ ਕੇ ਅਤੇ ਸੀ. ਬੀ. ਆÂਂੀ ਦੀ ਡਿਊਟੀ ਲਾ ਕੇ ਇਸ ਮਾਮਲੇ ਨੂੰ ਪਿਛਲੇ ਤਿੰਨ ਸਾਲਾਂ ਤੋਂ ਉਲਝਿਆ ਹੋਇਆ ਹੈ। ਹੁਣ ਜਦੋਂ ਦੁਬਾਰਾ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਮੋਰਚਾ ਲਾ ਕੇ ਪ੍ਰਸ਼ਾਸਨ ਨੂੰ ਇਸ ਮਸਲੇ ਹੱਲ ਦੀ ਚਿਤਾਵਨੀ ਦਿੱਤੀ ਤਾਂ ਕੁਝ ਹੀ ਦਿਨਾਂ ਵਿਚ ਪੰਥਕ ਆਗੂਆਂ ਦੀ ਕਹੀ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਇਹ ਪ੍ਰਗਟਾਵਾ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਬਰਗਾੜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਬਰਗਾੜੀ ਵਿਖੇ ਚਲ ਰਿਹਾ ਇੰਨਸਾਫ ਮੋਰਚਾ ਅੱਜ 14ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਇਸ ਮੋਰਚੇ ਵਿਚ ਪਹੁੰਚਣ ਵਾਲੇ ਵੱਡੇ ਆਗੂਆਂ ਅਤੇ ਸੰਗਤਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਦੂਜੇ ਪਾਸੇ ਪੰਥਕ ਆਗੂਆ ਦਾ ਕਹਿਣਾ ਹੈ ਕਿ ਇਹ ਮੋਰਚਾ ਸਿੱਖ ਮੰਗਾਂ ਮੰਨੇ ਜਾਣ ਤੱਕ ਇਸ ਤਰ੍ਹਾਂ ਹੀ ਜਾਰੀ ਰਹੇਗਾ। ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਰਜੀਤ ਸਿੰਘ ਅਰਾਂਈਆਂ ਵਾਲਾ, ਬਾਬਾ ਸੇਵਾ ਸਿੰਘ ਰਾਮਪੁਰਾ ਖੇੜਾ, ਬਾਬਾ ਸੁਖਵੀਰ ਦਾਸ, ਸੂਬਾ ਸਿੰਘ ਰਾਮ ਰੌਣੀ, ਜਸਵਿੰਦਰ ਸਿੰਘ ਸਾਹੋਕੇ, ਬਲਵਿੰਦਰ ਸਿੰਘ ਚਾਨੀ, ਕਲਗੀਧਰ ਅਮ੍ਰਿਤ ਸੰਚਾਰ ਜਥਾ, ਸੁਰਜੀਤ ਸਿੰਘ ਮਸਤੂਆਣਾ, ਅਮਰ ਸਿੰਘ ਖਾਲਸਾ, ਗੁਰਭਿੰਦਰ ਸਿੰਘ ਢਿੱਲੋਂਂ, ਛਿੰਦਰ ਸਿੰਘ ਢਿੱਲੋਂ, ਬਾਬਾ ਮੱਖਣ ਸਿੰੰਘ ਸਿਵੀਆਂ, ਬਲਵੰਤ ਸਿੰਘ ਸਿਵੀਆਂ, ਇੰਦਰਜੀਤ ਸਿੰਘ ਢਿੱਲੋਂ, ਬੋਹੜ ਸਿੰਘ ਢਿੱਲੋਂ, ਸੁਖਦੇਵ ਸਿੰਘ ਪੰਜਗਰਾਂਈ, ਬਾਬਾ ਜੋਰਾ ਸਿੰਘ, ਡਾ. ਗੁਰਪ੍ਰੀਤ ਸਿੰਘ ਬਹਿਬਲ, ਬਹਾਦਰ ਸਿੰਘ ਬਹਿਬਲ, ਸੁਖਰਾਜ ਸਿੰਘ ਨਿਆਮੀਵਾਲਾ, ਸੁਖਪਾਲ ਸਿੰਘ ਬਰਗਾੜੀ ਅਤੇ ਰਣਜੀਤ ਸਿੰਘ ਵਾਂਦਰ ਹਾਜ਼ਰ ਸਨ।
ਪੀ. ਸੀ. ਆਰ. ਦੇ ਮੋਟਰਸਾਈਕਲ 'ਤੇ ਲੱਗੇਗਾ ਜੀ. ਪੀ. ਆਰ. ਐੱਸ. ਸਿਸਟਮ : ਪੁਲਸ ਕਮਿਸ਼ਨਰ
NEXT STORY