ਚੰਡੀਗੜ੍ਹ (ਸੰਦੀਪ) : ਕਲਾਗਰਾਮ ਨੂੰ ਲੋਕਾਂ ਲਈ ਜਿੱਥੇ ਆਕਰਸ਼ਕ ਬਣਾਉਣ ਦੀ ਤਿਆਰੀ 'ਚ ਉੱਚ ਅਧਿਕਾਰੀ ਲੱਗ ਗਏ ਹਨ, ਉੱਥੇ ਹੁਣ ਕਲਾ ਦਾ ਦੀਦਾਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਟਿਕਟ ਲੈ ਕੇ ਕਲਾਗਰਾਮ 'ਚ ਪ੍ਰਵੇਸ਼ ਕਰਨਾ ਹੋਵੇਗਾ। ਕਲਾਗਰਾਮ 'ਚ ਪ੍ਰਵੇਸ਼ ਲਈ ਕਰੀਬ 30 ਰੁਪਏ ਟਿਕਟ ਲਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪਰ ਇਸ ਟਿਕਟ ਦੇ ਲਾਏ ਜਾਣ ਤੋਂ ਪਹਿਲਾਂ ਅਧਿਕਾਰੀ ਕਲਾਗਰਾਮ ਨੂੰ ਆਕਰਸ਼ਕ ਬਣਾਉਣ 'ਚ ਲੱਗੇ ਹੋਏ ਹਨ।
ਅਧਿਕਾਰੀਆਂ ਦੀ ਮੰਨੀਏ ਤਾਂ ਮੌਜੂਦਾ ਸਮੇਂ 'ਚ ਕਲਾਗਰਾਮ 'ਚ ਪ੍ਰੋਗਰਾਮਾਂ ਦੇ ਪ੍ਰਬੰਧ 3 ਆਊਟਡੋਰ ਆਡੀਟੋਰੀਅਮ ਬਣਾਏ ਗਏ ਹਨ ਪਰ ਹੁਣ ਇੱਥੇ ਇਨਡੋਰ ਆਡੀਟੋਰੀਅਮ ਦੀ ਕਮੀ ਮਹਿਸੂਸ ਕੀਤੀ ਜਾਣ ਲੱਗੀ ਹੈ, ਜਿਸ ਨਾਲ ਕਿ ਲੋਕ ਇੱਥੇ ਇਕ ਹੀ ਕੰਪਲੈਕਸ 'ਚ ਆਊਟਡੋਰ ਅਤੇ ਇਨਡੋਰ ਦੋਹਾਂ ਹੀ ਤਰ੍ਹਾਂ ਦੇ ਆਡੀਟੋਰੀਅਮ 'ਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਣ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਹੀ ਇੱਥੇ ਛੇਤੀ ਹੀ ਇਕ ਆਊਟਡੋਰ ਆਡੀਟੋਰੀਅਮ ਨੂੰ ਰੈਨੋਵੇਟ ਕਰ ਕੇ ਹੁਣ 694 ਸੀਟਾਂ ਦਾ ਇਨਡੋਰ ਆਡੀਟੋਰੀਅਮ ਤਿਆਰ ਕਰਨ ਦੀ ਯੋਜਨਾ ਹੈ। ਇਸ ਯੋਜਨਾ 'ਤੇ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਜਲੰਧਰ 'ਚ ਲੱਗੇ ਭੂਚਾਲ ਦੇ ਝਟਕੇ
NEXT STORY