ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਚਲਦਿਆਂ ਕਾਲੀ ਵੇਈਂ ਓਵਰਫਲੋ ਹੋ ਗਈ ਹੈ। ਜਿਸ ਕਾਰਨ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ। ਬਰਸਾਤ ਅਤੇ ਵੇਈਂ ਦੇ ਪਾਣੀ ਕਾਰਨ ਬੇਟ ਇਲਾਕੇ ਵਿਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬ ਗਈ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਬੇਟ ਦੇ ਨੀਵੇ ਇਲਾਕੇ ਵਿਚ ਝੋਨੇ ਦੀ ਫ਼ਸਲ ਲਗਾਤਾਰ ਪਾਣੀ ਵਿਚ ਡੁੱਬੀ ਰਹਿੰਦੀ ਹੈ ਤਾਂ ਉਹ ਨਸ਼ਟ ਹੋ ਸਕਦੀ ਹੈ।
ਲਗਾਤਾਰ ਬਾਰਿਸ਼ ਦੇ ਚਲਦਿਆਂ ਕਾਲੀ ਵੇਈਂ ਨਾਲ ਲੱਗਦੇ ਪਿੰਡਾਂ ਪੁਲ ਪੁਖਤਾ, ਤੱਲਾ ਮੱਦਾ, ਫਿਰੋਜ਼ ਰੌਲੀਆ,ਪ੍ਰੇਮ ਪੁਰ, ਠਾਕਰੀ, ਬਹਾਦਰਪੁਰ, ਤਲਵੰਡੀ ਡੱਡੀਆਂ, ਨੱਥੂਪੁਰ ਆਦਿ ਪਿੰਡਾਂ ਦੀਆਂ ਨੀਵੇ ਇਲਾਕੇ ਦੀਆਂ ਜ਼ਮੀਨਾਂ ਵਿਚ ਲੱਗੀ ਝੋਨੇ ਦੀ ਫ਼ਸਲ ਡੁੱਬ ਗਈ ਹੈ। ਇਨ੍ਹਾਂ ਪਿੰਡਾਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਪਹਿਲਾਂ ਹੀ ਜੂਝ ਰਹੇ ਕਿਸਾਨਾਂ ਦੀਆਂ ਇਸ ਲਗਾਤਾਰ ਹੋ ਰਹੀ ਬਾਰਿਸ਼ ਨੇ ਫਿਕਰਾਂ ਵਧਾ ਦਿੱਤੀਆਂ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਹੋਰ ਬਰਸਾਤ ਹੁੰਦੀ ਹੈ ਤਾਂ ਹਲਾਤ ਜ਼ਿਆਦਾ ਖ਼ਰਾਬ ਹੋ ਸਕਦੇ ਸਨ। ਮੌਜੂਦਾ ਸਮੇਂ ਇਸ ਇਲਾਕੇ ਵਿਚ ਕਿਸਾਨਾਂ ਨੂੰ ਪਸ਼ੂਆਂ ਲਈ ਚਾਰੇ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬਿਆਸ ਦਰਿਆ ਦਾ ਪਾਣੀ ਨੌਰਮਲ ਵਹਾਅ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਬਾਰਿਸ਼ ਕਾਰਨ ਫ਼ਸਲਾਂ ਦੇ ਨੁਕਸਾਨ ਬਾਰੇ ਜਦੋਂ ਖੇਤੀ ਵਿਕਾਸ ਅਫ਼ਸਰ ਡਾ.ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦੀ ਫ਼ਸਲ ਜਿਸ ਨੇ ਜੜਾ ਫੜ ਲਈਆਂ ਹਨ ਉਸ ਨੂੰ ਨੁਕਸਾਨ ਨਹੀਂ ਪਹੁੰਚੇਗ ਪਰ ਨੀਵੇ ਇਲਾਕੇ ਵਿਚ ਜਿੱਥੇ ਕੁਝ ਦਿਨਾਂ ਪਹਿਲਾਂ ਹੀ ਝੋਨਾ ਲਾਇਆ ਹੈ, ਜੇਕਰ ਉੱਥੇ ਨਿਕਾਸੀ ਨਾ ਹੋ ਕਰਕੇ ਫ਼ਸਲ ਡੁੱਗੀ ਰਹਿੰਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਇੰਜੀਨੀਅਰਿੰਗ ਪ੍ਰਤੀ ਘੱਟ ਹੋ ਰਿਹੈ ਵਿਦਿਆਰਥੀਆਂ ਦਾ ਕ੍ਰੇਜ਼, ਹਰ ਸਾਲ ਖ਼ਾਲੀ ਰਹਿੰਦੀਆਂ ਨੇ ਲੱਖਾਂ ਸੀਟਾਂ
NEXT STORY