ਜਲੰਧਰ- ਜਲੰਧਰ 'ਚ ਲੱਧੇਵਾਲੀ ਯੂਨੀਵਰਸਿਟੀ ਰੋਡ 'ਤੇ ਪੈਂਦੇ ਇਲਾਕਾ ਕਰੋਲ ਬਾਗ 'ਚ ਵੀਰਵਾਰ ਨੂੰ ਦਿਨ-ਦਿਹਾੜੇ ਕੁਝ ਵਿਅਕਤੀਆਂ ਵੱਲੋਂ ਇਕ ਔਰਤ 'ਤੇ ਜਾਨਲੇਵਾ ਹਮਲਾ ਕਰਨ ਦੀ ਸੂਚਨਾ ਮਿਲੀ ਹੈ। 35 ਸਾਲਾਂ ਔਰਤ ਦੀ ਪਛਾਣ ਮਮਤਾ ਪਤਨੀ ਪ੍ਰਦੀਪ ਕੁਮਾਰ ਦੇ ਤੌਰ 'ਤੇ ਹੋਈ ਹੈ। ਵਿਅਕਤੀਆਂ ਵੱਲੋਂ ਉਕਤ ਔਰਤ 'ਤੇ ਤੇਜ਼ਧਾਰ ਹੱਥਿਆਰਾ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਨੂੰ ਇਲਾਜ ਲਈ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੱਸੀ ਹੋਈ ਹੈ।
ਜਾਣਕਾਰੀ ਮਿਲੀ ਹੈ ਕਿ ਔਰਤ 'ਤੇ ਇਹ ਜਾਨਲੇਵਾ ਹਮਲਾ ਉਸਦੀ ਸੱਸ ਨੇ ਕਰਵਾਇਆ ਹੈ। ਘਟਨਾ ਵਾਲੀ ਥਾਂ 'ਤੇ ਪਹੁੰਚੇ ਪੁਲਸ ਕਮਿਸ਼ਨਰ ਪੀ. ਕੇ. ਸਿੰਹਾ ਅਤੇ ਹੋਰ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਕਤ ਔਰਤ ਦੇ ਪਤੀ ਅਤੇ ਸੱਸ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਸਹੁਰਾ ਪਰਿਵਾਰ ਦੀ ਕਰਤੂਤ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ, ਬੱਚਾ ਪੈਦਾ ਨਾ ਹੋਣ ਕਾਰਨ ਨੂੰਹ ਦਾ ਕੀਤਾ ਅਜਿਹਾ ਹਾਲ
NEXT STORY