ਚੰਡੀਗੜ੍ਹ- ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਬਿਆਨ ਦਿੰਦਿਆਂ ਆਖਿਆ ਕਿ ਇਸ ਫਿਲਮ ਅੰਦਰ ਸਿੱਖ ਸੰਗਤ ਦੇ ਜੋ ਵੀ ਇਤਰਾਜ਼ ਸਨ ਉਨ੍ਹਾਂ ਨੂੰ ਹਟਾਉਣ ਲਈ ਸਿੱਖ ਬੁੱਧੀਜੀਵੀਆਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਟੀਮ ਫਿਲਮ ਨੂੰ ਇਤਿਹਾਸ ਦੀ ਕਸੌਟੀ ਉੱਤੇ ਪਰਖ ਕੇ ਵੇਖੇਗੀ ਅਤੇ ਉਸ ਮੁਤਾਬਕ ਜੋ ਵੀ ਇਤਰਾਜ਼ਯੋਗ ਸੀਨ ਹੋਣਗੇ ਉਹ ਹਟਾਏ ਜਾਣਗੇ।
ਇੰਦਰਾ ਗਾਂਧੀ ਦਾ ਅਸਲ ਚਿਹਰਾ ਹੋਵੇਗਾ ਬੇਨਕਾਬ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਇਤਰਾਜ਼ ਹਟਾਉਣ ਮਗਰੋਂ ਵੀ ਜੇ ਕੋਈ ਸਿੱਖ ਆਗੂ ਜਾਂ ਪੰਜਾਬੀ, ਫਿਲਮ ਨੂੰ ਰਿਲੀਜ਼ ਕਰਨ ਤੋਂ ਰੋਕਦਾ ਹੈ ਤਾਂ ਮੈਂ ਉਸ ਨੂੰ ਸਿੱਖਾਂ ਨਾਲ ਧੱਕੇ ਕਰਨ ਵਾਲੀ ਕਾਂਗਰਸ ਦਾ ਸਾਥੀ ਹੀ ਕਹਿ ਸਕਦਾ ਹਾਂ। ਇਸ ਫ਼ਿਲਮ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਜੋ ਵੀ ਜ਼ੁਲਮ ਹੋਇਆ ਹੈ ਉਸ ਨੂੰ ਹੀ ਦਿਖਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਗਾਇਕ Yo Yo Honey Singh ਨੇ ਧਾਰਮਿਕ ਯਾਤਰਾ ਦੀ ਝਲਕ ਕੀਤੀ ਸਾਂਝੀ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਇਤਰਾਜ਼ ਹਟਾਉਣ ਮਗਰੋਂ ਵੀ ਜੇ ਕੋਈ ਸਿੱਖ ਆਗੂ ਜਾਂ ਪੰਜਾਬੀ, ਫਿਲਮ ਨੂੰ ਰਿਲੀਜ਼ ਕਰਨ ਤੋਂ ਰੋਕਦਾ ਹੈ ਤਾਂ ਮੈਂ ਉਸ ਨੂੰ ਸਿੱਖਾਂ ਨਾਲ ਧੱਕੇ ਕਰਨ ਵਾਲੀ ਕਾਂਗਰਸ ਦਾ ਸਾਥੀ ਹੀ ਕਹਿ ਸਕਦਾ ਹਾਂ। ਇਸ ਫ਼ਿਲਮ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਜੋ ਵੀ ਜ਼ੁਲਮ ਹੋਇਆ ਹੈ ਉਸ ਨੂੰ ਹੀ ਦਿਖਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਜ਼ੁਲਮਾਂ ਵਿਰੁੱਧ ਜਿਸ ਵੀ ਸਿੱਖ ਨੇ ਅਵਾਜ਼ ਚੁੱਕੀ ਉਸ ਦੇ ਨਾਲ ਕੀ ਕੁੱਝ ਸਰਕਾਰੀ ਸ਼ਹਿ ਹੇਠ ਕੀਤਾ ਗਿਆ ਐਂਮਰਜੈਂਸੀ ਫਿਲਮ ਉਸ 'ਤੇ ਚਾਨਣਾ ਪਾਵੇਗੀ। ਰਵਨੀਤ ਬਿੱਟੂ ਨੇ ਦੋਹਰਾਇਆ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਲੈ ਕੇ ਜੋ ਵੀ ਇਤਰਾਜ਼ ਹਨ, ਉਸ ਨੂੰ ਬੁੱਧੀਜੀਵੀਆਂ ਦੀ ਟੀਮ ਲੱਭ ਕੇ ਹਟਾਏਗੀ ਅਤੇ ਉਸ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਤਿਹਾਸਕ ਫੈਸਲਾ! ਸਿਗਰਟਨੋਸ਼ੀ ਕਰਨ ਵਾਲਿਆਂ ਦੇ ਨਾਲ ਸੂਬਾ ਸਰਕਾਰਾਂ ਨੂੰ ਵੀ ਮਿਲੇਗਾ ਅਰਬਾਂ ਦਾ ਮੁਆਵਜ਼ਾ
NEXT STORY