ਪਠਾਨਕੋਟ— ਇਹ ਕੋਈ ਮਜ਼ਾਕ ਨਹੀਂ ਹੈ ਅਤੇ ਨਾ ਹੀ ਉਹ ਮਜ਼ਾਕ ਦਾ ਮਾਹੌਲ ਸੀ। ਜੀ ਹਾਂ, ਹਮੇਸ਼ਾ ਆਪਣੇ ਮਜ਼ਾਕਾਂ ਨਾਲ ਦੁਨੀਆ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਵਾਲੇ ਕਪਿਲ ਸ਼ਰਮਾ ਦਾ ਭਰਾ ਦੇਸ਼ ਦੀ ਸੁਰੱਖਿਆ ਵਿਚ ਮੁਸਤੈਦ ਇਕ ਸਿਪਾਹੀ ਹੈ। ਜਿਸ ਸਮੇਂ ਜੈਸ਼-ਮੁਹੰਮਦ ਦੇ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ ਤਾਂ ਕਪਿਲ ਸ਼ਰਮਾ ਦੇ ਭਰਾ ਨੇ ਏਅਰਬੇਸ ਦੀ ਨਿਗਰਾਨੀ ਕੀਤੀ ਅਤੇ ਉੱਥੋਂ ਕਿਸੇ ਵੀ ਅੱਤਵਾਦੀ ਨੂੰ ਭੱਜਣ ਨਾ ਦਿੱਤਾ।
ਕਪਿਲ ਸ਼ਰਮਾ ਦਾ ਭਰਾ ਅਸ਼ੋਕ ਕੁਮਾਰ ਸ਼ਰਮਾ ਅੰਮ੍ਰਿਤਸਰ ਦੇਹਾਤੀ ਪੁਲਸ ਦਾ ਹੈੱਡ ਕਾਂਸਟੇਬਲ ਹੈ। ਅਸ਼ੋਕ 2 ਜਨਵਰੀ ਨੂੰ ਪਠਾਨਕੋਟ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਆਪਣੇ 80 ਸਿਪਾਹੀਆਂ ਨਾਲ ਏਅਰਬੇਸ ਪਹੁੰਚ ਗਿਆ ਸੀ। ਉਸ ਅਤੇ ਉਸ ਦੇ ਸਾਥੀਆਂ ਨੇ ਏਅਰਬੇਸ ਦੇ ਬਾਹਰ ਦਾ ਸਾਰਾ ਇਲਾਕਾ ਸੀਲ ਕਰ ਦਿੱਤਾ ਸੀ ਤੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਅੱਤਵਾਦੀ ਏਅਰਬੇਸ ਤੋਂ ਜ਼ਿੰਦਾ ਨਾ ਨਿਕਲ ਸਕੇ। ਮੋਢੇ 'ਤੇ ਏ. ਕੇ.-47 ਟੰਗ ਕੇ ਉਹ ਏਅਰਬੇਸ ਦੇ ਬਾਹਰ ਪਹਿਰਾ ਦਿੰਦਾ ਰਿਹਾ। ਤਿੰਨ ਦਿਨਾਂ ਤੱਕ ਉਹ ਤੇ ਹੋਰ ਸਿਪਾਰੀ ਪੂਰੇ ਇਲਾਕੇ ਵਿਚ ਮੁਸਤੈਦ ਰਹੇ। 20-20 ਘੰਟਾ ਡਿਊਟੀ ਦੇ ਕੇ ਉਨ੍ਹਾਂ ਨੇ ਲੋਕਾਂ ਦੀ ਰੱਖਿਆ ਕੀਤੀ।
ਇਕ ਪਾਸੇ ਕਪਿਲ ਸ਼ਰਮਾ ਜਿੱਥੇ ਇਕ ਮਹਾਨ ਕਾਮੇਡੀਅਨ ਹੈ, ਉੱਥੇ ਇਹ ਕਹਿਣਾ ਅਤਿਕਥਨੀ ਨਹੀਂ ਹੈ ਕਿ ਉਸ ਦਾ ਵੱਡਾ ਅਸ਼ੋਕ ਸ਼ਰਮਾ ਅਸਲ ਜੀਵਨ ਦਾ ਹੀਰੋ ਹੈ। ਹਮੇਸ਼ਾ ਕੈਮਰਿਆਂ ਸਾਹਮਣੇ ਰਹਿਣ ਵਾਲੇ ਕਪਿਲ ਸ਼ਰਮਾ ਦੇ ਭਰਾ ਨੂੰ ਤਸੀਵਰਾਂ ਖਿਚਵਾਉਣਾ ਪਸੰਦ ਨਹੀਂ, ਉਸ ਨੂੰ ਪਸੰਦ ਹੈ ਤੇ ਦੇਸ਼ ਸੇਵਾ ਕਰਨਾ।
ਇੰਡੀਕਾ ਅਤੇ ਟਰੱਕ ਦੀ ਟੱਕਰ ਕਾਰਨ ਵਾਪਰੇ ਹਾਦਸੇ 'ਚ 8 ਗੰਭੀਰ ਜ਼ਖ਼ਮੀ
NEXT STORY