ਕਪੂਰਥਲਾ (ਧੀਰ)-ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਪਿੰਡ ਸੁਲਤਾਨਪੁਰ ਲੋਧੀ ਰੂਰਲ ਵਿਖੇ ਲੋਕਾਂ ਨੂੰ 3500 ਤੋਂ ਵੱਧ ਫਲਦਾਰ, ਛਾਂ ਵਾਲੇ ਪੌਦੇ ਵੰਡੇ ਗਏ। ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਡੀ. ਐੱਫ. ਐੱਸ. ਓ. ਰਾਜੇਸ਼ ਕੁਮਾਰ ਗੁਲਾਟੀ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਚੀਮਾ ਨੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਾਨ ਤੰਦੁਰਸਤ ਪੰਜਾਬ’ ਸਬੰਧੀ ਦੱਸਦਿਆਂ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਹਰਾ ਭਰਾ ਬਣਾ ਕੇ ਪ੍ਰਦੂਸ਼ਣ ਮੁਕਤ ਕਰਨਾ ਹੈ, ਜਿਸਦੇ ਤਹਿਤ ਸਾਰੇ ਪੰਜਾਬ ’ਚ ਪੌਦੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਤ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਹਰੇਕ ਪਿੰਡ ’ਚ 550 ਪੌਦੇ ਲਗਾਉਣ ਦਾ ਉਦੇਸ਼ ਰੱਖਿਆ ਗਿਆ ਹੈ ਤੇ ਪੌਦੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਇਸ ਸਮੇਂ ਜਲੰਧਰ ਰੇਂਜ ਦੇ ਡੀ. ਐੱਫ. ਐੱਸ. ਓ. ਰਾਜੇਸ਼ ਗੁਲਾਟੀ ਨੇ ਵੀ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਸਬੰਧੀ ਵਿਸਥਾਰਪੂਰਵਕ ਦੱਸਿਆ ਤੇ ਕਿਹਾ ਕਿ ਜੇ ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ-ਸੁਥਰਾ ਰਖਾਂਗੇ ਤਦ ਹੀ ਅਸੀਂ ਸ਼ੁੱਧ ਹਵਾ ਲੈ ਸਕਦੇ ਹਾਂ। ਇਸ ਮੌਕੇ ਬਲਾਕ ਅਧਿਕਾਰੀ ਕ੍ਰਿਸ਼ਨ ਕੁਮਾਰ, ਦਵਿੰਦਰਪਾਲ ਸਿੰਘ ਰੇਂਜ ਅਧਿਕਾਰੀ, ਸਰਪੰਚ ਮੀਨਾ, ਪੰਚਾਇਤ ਮੈਂਬਰ ਦਿਆਲਾ, ਰਾਜੂ ਢਿੱਲੋਂ ਸਰਪੰਚ ਡੇਰਾ ਸੈਯਦਾਂ, ਕਮਲੇਸ਼ ਰਾਣੀ, ਲਲਿਤਾ ਰਾਣੀ, ਮਾਇਆਵਾਤੀ, ਰਾਜੇਸ਼, ਜਸਵੰਤ, ਸੈਕਟਰੀ ਬਬਲੂ, ਅਸ਼ਵਨੀ ਭਗਤ, ਰਣਜੀਤ ਸਿੰਘ, ਦਰਸ਼ਨ, ਰਾਣੀ, ਦਲਵਿੰਦਰ ਰਾਜ, ਦੇਬੋ, ਸੱਤਾ, ਕੇਵਲ ਸਿੰਘ ਆਦਿ ਵੀ ਹਾਜ਼ਰ ਸਨ।
ਰਣਧੀਰਪੁਰ-ਹੈਬਤਪੁਰ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ
NEXT STORY