ਕਪੂਰਥਲਾ (ਗੁਰਵਿੰਦਰ ਕੌਰ)-ਖੇਤਰ ਕੋਈ ਵੀ ਹੋਵੇ ਵਿਕਾਸ ਤਕਨਾਲੋਜੀ ਨਾਲ ਹੀ ਹੁੰਦਾ ਹੈ ਅਤੇ ਤਕਨਾਲੋਜੀ ਉਦੋਂ ਆਉਂਦੀ ਹੈ, ਜਦੋਂ ਵਿਗਿਆਨ ਵਿਚ ਕੁਝ ਨਵਾਂ ਹੋਵੇ। ਵਿਗਿਆਨ ਤੇ ਤਕਨਾਲੋਜੀ ਸਦਕਾ ਹੀ ਸਾਡੀ ਅੱਜ ਦੀ ਜ਼ਿੰਦਗੀ ਬਹੁਤ ਆਸਾਨ ਅਤੇ ਸੁਵਿਧਾਜਨਕ ਬਣੀ ਹੈ। ਇਹ ਪ੍ਰਗਟਾਵਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ ਨੇ ਸਾਇੰਸ ਸਿਟੀ ਵਿਖੇ ਕਰਵਾਏ ਗਏ ਇਨੋਟੈੱਕ 2019 ਪ੍ਰੋਗਰਾਮ ਦੇ ਮੌਕੇ ਹਾਜ਼ਰ ਇੰਜੀਨੀਅਰਿੰਗ ਪੋਲੀ ਟੈਕਨਿਕ ਅਤੇ ਆਈ. ਟੀ. ਆਈ. ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਪ੍ਰੋਗਰਾਮ ਹਰ ਸਾਲ ਸਾਇੰਸ ਸਿਟੀ ਦੇ ਸਾਲਾਨਾ ਦਿਵਸ ਮੌਕੇ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਇਨੋਟੈੱਕ ਵਰਗੇ ਪ੍ਰੋਗਰਾਮ ਨੌਜਵਾਨ ਵਰਗ ਨੂੰ ਨਵੀਆਂ-ਨਵੀਆਂ ਕਾਢਾਂ ਵੱਲ ਅਗਰਸਰ ਕਰਨ ਲਈ ਇਕ ਪਲੇਟਫ਼ਾਰਮ ਮੁਹੱਈਆ ਕਰਵਾਉਂਦੇ ਹਨ। ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਸਿਰਜਣਾਤਮਿਕਸ਼ੀਲਤਾ ਭਾਵ ਨਵੀਆਂ-ਨਵੀਆਂ ਕਾਢਾਂ ਭਰਪੂਰ ਵਾਤਾਵਰਣ ਜੋ ਅੱਜ ਦੇਸ਼ ਦੀ ਅਹਿਮ ਲੋਡ਼ ਹੈ, ਨੂੰ ਵਿਕਸਤ ਕਰਨ ਲਈ ਨੌਜਵਾਨ ਵਰਗ ਅਹਿਮ ਭੂîਮਿਕਾ ਨਿਭਾਅ ਸਕਦਾ ਹੈ। ਇਨੋਵੇਸ਼ਨ ਹੱਬ ਅਧੀਨ 500 ਦੇ ਕਰੀਬ ਸਕੂਲਾਂ ਅਤੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਪ੍ਰਾਜੈਕਟ ਦੇ ਅਧੀਨ ਰੋਬੋਟ, 3-ਡੀ ਪ੍ਰਿੰਟਿੰਗ, ਚਮਤਕਾਰਾਂ ਦੇ ਪਿੱਛੇ ਕੰਮ ਕਰਦੇ ਵਿਗਿਆਨ ਅਤੇ ਜੀਵ ਵਿਗਿਆਨ ਆਦਿ ਵਿਸ਼ਿਆਂ ’ਤੇ 40 ਤੋਂ ਵੱਧ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ :- ਸਾਫ਼ਵੇਅਰ (ਇੰਜੀਨੀਅਰਿੰਗ) : ਕੰਪਿਊਟਰ ਸਾਫ਼ਟਵੇਅਰ ’ਚ ਚੰਡੀਗਡ਼੍ਹ ਇੰਜੀਨੀਅਰਿੰਗ ਕਾਲਜ (ਵਰਚੂਅਲ ਫ਼ਿਜ਼ੀਕਲ ਫ਼ਿਟਨੈੱਸ ਟਰੇਨਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ), ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਈ. ਐੱਲ. ਐੱਮ. ਸੈਂਟਰਲਾਈਜ਼ ਐਜੂਕੇਸ਼ਨ ਇੰਸਟੀਚਿਊਟ ਸਿਸਟਮ) ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਹੀ ਸਾਫ਼ਵੇਅਰ ਪੋਲੀਟੈਕਨਿਕ ਵਿਚ ਥਾਪਰ ਪੋਲੀਟੈਕਨਿਕ ਕਾਲਜ ਪਟਿਆਲਾ (ਫ਼ਾਰਮਿੰਗ ਅਤੇ ਆਈ. ਓ. ਟੀ.) ਨੇ ਪਹਿਲਾ ਅਤੇ ਪੋਸਟਗ੍ਰੈਜੂਏਟ ਕੈਟਾਗਿਰੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ (ਅੱਖਰ 2016) ਨੇ ਪਹਿਲਾ ਇਨਾਮ ਜਿੱਤਿਆ। ਮੈਕਾਟ੍ਰੋਨਿਕ (ਪੋਲੀਟੈਕਨਿਕ) : ਥਾਪਰ ਤਕਨਾਲੋਜੀ ਕੈਂਪ ਪਟਿਆਲਾ (ਜੈਰਵਿਸ) ਨੇ ਪਹਿਲਾ, ਪੰਡਿਤ ਜਗਤ ਰਾਮ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ (ਸਮਾਰਟ ਸਟਿਕ) ਨੇ ਦੂਜਾ ਅਤੇ ਚੰਡੀਗਡ਼੍ਹ ਪੋਲੀਟੈਕਨਿਕ ਕਾਲਜ ਘਡ਼ੂੰਆਂ ਨੇ ਤੀਸਰਾ ਇਨਾਮ ਜਿੱਤਿਆ। ਇਸੇ ਤਰ੍ਹਾਂ ਹੀ ਇੰਜੀਨੀਅਰਿੰਗ ਕੈਟਾਗਿਰੀ ਵਿਚ ਸੀ. ਜੀ. ਸੀ. ਲਾਂਡਰਾ ਮੋਹਾਲੀ, ਰਿਆਤ ਗਰੁੱਪ ਆਫ਼ ਇੰਸਟੀਚਿਊਟ ਰੋਪਡ਼, ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਰਹੇ। ਆਟੋਮੋਬਾਇਲ (ਇੰਜੀਨੀਅਰਿੰਗ) : ਇਸ ਮੁਕਾਬਲੇ ’ਚ ਚੰਡੀਗਡ਼੍ਹ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਝੰਡੀ ਰਹੀ। ਇਨ੍ਹਾਂ ਵੱਲੋਂ ਹਾਈਬ੍ਰਿਡ ਟੈਡਪੋਲ ਦਾ ਸ਼ਾਨਦਾਰ ਮਾਡਲ ਪ੍ਰਦਰਸ਼ਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਪੋਲੀਟੈਕਨਿਕ ਕੈਟਾਗਿਰੀ ਵਿਚ ਆਟੋਮੈਟਿਡ ਟਰੈਫ਼ਿਕ ਲਾਅ ਇਨਫੋਰਸਮੈਂਟ ਸਿਸਟਮ ਅਤੇ ਸਮਾਰਟ ਸਕਿਓਰਿਟੀ ਵ੍ਹੀਕਲ ਦੇ ਮਾਡਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪਹਿਲਾ ਅਤੇ ਦੂਜਾ ਇਨਾਮ ਹਾਸਲ ਕੀਤਾ। ਮਿਸਲੇਨੀਅਸ (ਇੰਜੀਨੀਅਰਿੰਗ) : ਚੰਡੀਗਡ਼੍ਹ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਵੱਲੋਂ ਐਂਬੂਲੈਂਸ ਡਰਾਨ ਦੇ ਮਾਡਲ ਦਾ ਪ੍ਰਦਰਸ਼ਨ ਕਰ ਕੇ ਪਹਿਲਾ, ਚੰਡੀਗਡ਼੍ਹ ਇੰਜੀਨੀਅਰਿੰਗ ਕਾਲਜ ਚੰਡੀਗਡ਼੍ਹ ਦੇ ਵਿਦਿਆਰਥੀਆਂ ਵੱਲੋਂ ਬਾਰਡਰ ਸਕਿਓਰਿਟੀ ਡਿਵਾਇਸ ਦਾ ਖੋਜਭਰਪੂਰ ਮਾਡਲ ਪੇਸ਼ ਕਰ ਕੇ ਤੀਸਰਾ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਈਲ ਸਟੋਨ ਰੋਡ ਦੇ ਮਾਡਲ ਦਾ ਪ੍ਰਦਰਸ਼ਨ ਕਰ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਿਸਲੇਨੀਅਸ (ਪੋਸਟਗ੍ਰੈਜੂਏਟ) : ਕੈਟਾਗਿਰੀ ਦੇ ਪਹਿਲੇ ਇਨਾਮ ’ਤੇ ਚਿੱਤਕਾਰਾ ਯੂਨੀਵਰਸਿਟੀ ਮੋਹਾਲੀ ਦੇ ਵਿਦਿਆਰਥੀਆਂ ਨੇ ਕਬਜ਼ਾ ਕੀਤਾ। ਇਨ੍ਹਾਂ ਵਿਦਿਆਰਥੀਆਂ ਵੱਲੋਂ ਵਾਇਰਲੈੱਸ ਈ. ਸੀ. ਜੀ. ਮੋਨੀਟਰਿੰਗ ਸਿਸਟਮ ਦਾ ਮਾਡਲ ਪ੍ਰਦਰਸ਼ਿਤ ਕੀਤਾ ਗਿਆ ਹੈ। ਮਿਸਲੇਨੀਅਸ (ਪੋਲੀਟੈਕਨਿਕ) : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵੱਲੋਂ ਕਰੋਪ ਹਾਰਵੈਸਟਰ, ਚੰਡੀਗਡ਼੍ਹ ਪੋਲੀਟੈਕਨਿਕ ਕਾਲਜ ਨੇ ਐਕਸੀਡੈਂਟ ਡਿਟੈਕਸ਼ਨ ਅਤੇ ਇਨਫ਼ਰਮੇਸ਼ਨ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੈਸਟ ਬਿਲਡਿੰਗ ਪਲੈਨ ਦਾ ਪ੍ਰਦਰਸ਼ਨ ਕਰ ਕੇ ਪਹਿਲਾ, ਦੂਜਾ ਅਤੇ ਤੀਸਰਾ ਇਨਾਮ ਜਿੱਤਿਆ।
ਰੇਲ ਕੋਚ ਫੈਕਟਰੀ ਤੋਂ ਉਦੇ ਡਬਲ ਡੈਕਰ ਦਾ ਪਹਿਲਾ ਰੈਕ ਰਵਾਨਾ
NEXT STORY