ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਅਤੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਚੰਗੇ ਦੋਸਤ ਹਨ ਅਤੇ ਦੋਵਾਂ ਨੇ ਕਈ ਹਿੱਟ ਫ਼ਿਲਮਾਂ ਬਣਾਈਆਂ ਹਨ। ਹੁਣ ਦੋਵੇਂ ਫ਼ਿਲਮ ‘ਸਿਕੰਦਰ’ ਲਈ ਮੁੜ ਇਕੱਠੇ ਹੋਏ ਹਨ, ਜਿਨ੍ਹਾਂ ਦੀ ਦੋਸਤੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਐਤਵਾਰ ਨੂੰ ਸਾਜਿਦ ਦੇ ਪ੍ਰੋਡਕਸ਼ਨ ਹਾਊਸ ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ ਨੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਪਹਿਲੀ ਤਸਵੀਰ 1990 ਦੇ ਦਹਾਕੇ ਦੀ ਹੈ, ਜਦੋਂਕਿ ਦੂਜੀ ਵਰਤਮਾਨ ਸਮੇਂ ਦੀ ਹੈ। ਇਨ੍ਹਾਂ ਵਿਚ ਦੋਵੇਂ ਜਣੇ ਹੱਸਦੇ ਦਿਖਾਈ ਦਿੰਦੇ ਹਨ। ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਲਿਖੀ ਹੋਈ ਹੈ ‘ਉਦੋਂ ਤੇ ਹੁਣ। ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।’
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਇਸ ਦੇ ਨਾਲ ਹੀ ਫ਼ਿਲਮ ‘ਸਿਕੰਦਰ’ ਸ਼ੁਰੂ ਕਰਨ ਬਾਰੇ ਵੀ ਦੱਸਿਆ ਗਿਆ ਹੈ। ਫਿਲਮੀ ਸਫ਼ਰ ਵਿਚ ਇਕੱਠਿਆਂ ਕੰਮ ਕਰਨ ਤੋਂ ਇਲਾਵਾ ਦੋਵੇਂ ਜਣੇ ਜ਼ਿੰਦਗੀ ਵਿਚ ਵੱਖ-ਵੱਖ ਮੌਕਿਆਂ ’ਤੇ ਇੱਕ-ਦੂਜੇ ਨਾਲ ਖੜ੍ਹੇ ਹਨ। ਇਨ੍ਹਾਂ ਦੋਵਾਂ ਜਣਿਆਂ ਨੇ ਕਈ ਹਿੱਟ ਫ਼ਿਲਮਾਂ ਬਣਾਈਆਂ ਹਨ ਜਿਵੇਂ ‘ਹਰ ਦਿਲ ਜੋ ਪਿਆਰ ਕਰੇਗਾ’ ਤੇ ‘ਮੁਝ ਸੇ ਸ਼ਾਦੀ ਕਰੋਗੀ’ ਆਦਿ। ਇਸ ਤੋਂ ਇਲਾਵਾ ਸਲਮਾਨ ਨੇ ਸਾਜਿਦ ਨਾਡਿਆਡਵਾਲਾ ਦੇ ਨਿਰਦੇਸ਼ਨ ਵਾਲੀ ਪਹਿਲੀ ਫ਼ਿਲਮ ‘ਕਿੱਕ’ ਵਿਚ ਵੀ ਕੰਮ ਕੀਤਾ ਸੀ। ਇਸ ਫ਼ਿਲਮ ਨਾਲ ਸਲਮਾਨ ਕਰੀਬ 1 ਸਾਲ ਬਾਅਦ ਵੱਡੀ ਸਕਰੀਨ ’ਤੇ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਉਹ ਫ਼ਿਲਮ ‘ਟਾਈਗਰ 3’ ਵਿਚ ਦਿਖਾਈ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਉਣ ਵਾਲਾ ਵਰ੍ਹਾ ਵੀ ਪਿਛਲੇ ਸਾਲ ਵਾਂਗ ਸ਼ਾਨਦਾਰ ਹੋਵੇ : ਕਾਜੋਲ
NEXT STORY