ਕਪੂਰਥਲਾ (ਬਬਲਾ)-ਸਿਵਲ ਸਰਜਨ ਕਪੂਰਥਲਾ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਐੱਚ. ਸੀ. ਬੇਗੋਵਾਲ ਵਿਖੇ ਅਨੀਮੀਆ ਮੁਕਤ ਭਾਰਤ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏ. ਐੱਮ. ਓ. ਡਾ. ਅਨੁਰਾਧਾ ਕੰਬੋਜ ਵੱਲੋਂ ਅਨੀਮੀਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਸਮੂਹ ਏ. ਐੱਨ. ਐੱਮਜ਼., ਆਸ਼ਾ ਵਰਕਰਾਂ ਤੇ ਮੇਲ ਵਰਕਰਾਂ ਨੂੰ ਆਪਣੇ-ਆਪਣੇ ਸਬ-ਸੈਂਟਰਾਂ ’ਤੇ ਅਤੇ ਖੇਤਰ ’ਚ ਬੱਚਿਆਂ, ਗਰਭਵਤੀ ਔਰਤਾਂ ਤੇ ਲੋਕਾਂ ਨੂੰ ਖੂਨ ਦੀ ਕਮੀ ਸਬੰਧੀ ਜਾਗਰੂਕ ਕਰਨ ਲਈ ਕਿਹਾ ਅਤੇ ਲੋਡ਼ ਅਨੁਸਾਰ ਡਾਕਟਰ ਦੀ ਸਲਾਹ ਲੈ ਕੇ ਆਇਰਨ ਦੀ ਗੋਲੀ ਖਾਣ ਲਈ ਕਿਹਾ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਇਰਨ ਦੀ ਘਾਟ ਪੂਰੀ ਕਰਨ ਲਈ ਗੁਡ਼, ਭੁੱਜੇ ਛੋਲੇ, ਪਾਲਕ, ਹਰੀਆਂ ਸਬਜ਼ੀਆਂ, ਚਕੁੰਦਰ, ਅਨਾਰ ਆਦਿ ਫਲ ਆਪਣੇ ਖਾਣ-ਪੀਣ ’ਚ ਸ਼ਾਮਿਲ ਕਰਨ ਲਈ ਕਿਹਾ। ਐੱਸ. ਐੱਮ. ਓ. ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਕਿਹਾ ਕਿ ਗਰਭਵਤੀ ਔਰਤਾਂ ਸਮੇਂ-ਸਮੇਂ ’ਤੇ ਖੂਨ ਦੀ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਬੱਚੇ ਦਾ ਵਿਕਾਸ ਸਿਹਤਮੰਦ ਤਰੀਕੇ ਨਾਲ ਹੋ ਸਕੇ। ਉਨ੍ਹਾਂ ਤੰਬਾਕੂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕੈਂਸਰ ਨੂੰ ਵੀ ਜਨਮ ਦੇ ਸਕਦਾ ਹੈ। ਇਸ ਲਈ ਇਸ ਦਾ ਸੇਵਨ ਬੰਦ ਕਰ ਕੇ ਸਿਹਤਮੰਦ ਖੁਰਾਕ ਖਾਣ ਲਈ ਕਿਹਾ। ਇਸ ਮੌਕੇ ਐੱਲ. ਐੱਚ. ਵੀ. ਰਜਿੰਦਰ ਕੌਰ ਨੀਤੂ ਸਰੋਆ ਤੇ ਸਮੂਹ ਫੀਲਡ ਸਟਾਫ ਹਾਜ਼ਰ ਸੀ।
ਅਸ਼ਨਪ੍ਰੀਤ ਕੌਰ ਨੇ ਬੀ. ਏ. ਐੱਲ. ਐੱਲ. ਬੀ. ’ਚੋਂ ਕੀਤਾ ਪਹਿਲਾ ਸਥਾਨ ਹਾਸਲ
NEXT STORY