ਕਪੂਰਥਲਾ (ਭੂਸ਼ਣ)-ਐੱਸ. ਟੀ. ਐੱਫ. ਕਪੂਰਥਲਾ ਨੇ ਥਾਣਾ ਫੱਤੂਢੀਂਗਾ ਦੀ ਪੁਲਸ ਦੇ ਸਹਿਯੋਗ ਨਾਲ ਲਾਈ ਨਾਕਾਬੰਦੀ ਦੌਰਾਨ ਇਕ ਮੁਲਜ਼ਮ ਨੂੰ 20 ਕਿਲੋ ਚੂਰਾ-ਪੋਸਤ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਚੰਨ ਸਿੰਘ ਨੇ ਐੱਸ. ਟੀ. ਐੱਫ. ਕਪੂਰਥਲਾ ਦੇ ਇੰਚਾਰਜ ਸੈਲਵਸਟਰ ਮਸੀਹ ਦੇ ਨਾਲ ਬੱਸ ਸਟੈਂਡ ਫੱਤੂਢੀਂਗਾ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਪਲਾਸਟਿਕ ਦੀ ਬੋਰੀ ਚੁੱਕ ਕੇ ਆ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਿਟਲਾ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਦੱਸਿਆ। ਮੁਲਜ਼ਮ ਤੋਂ ਬਰਾਮਦ ਬੋਰੇ ਦੀ ਤਲਾਸ਼ੀ ਦੇ ਦੌਰਾਨ ਉਸ ’ਚੋਂ 20 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਚੂਰਾ-ਪੋਸਤ ਜੰਮੂ-ਕਸ਼ਮੀਰ ਤੋਂ ਲੈ ਕੇ ਆਇਆ ਹੈ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦਾ ਹੈ। ਉਹ ਬਰਾਮਦ ਡਰੱਗ ਕਿਸੇ ਖਾਸ ਗਾਹਕ ਨੂੰ ਵੇਚਣ ਜਾ ਰਿਹਾ ਹੈ। ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
270 ਗ੍ਰਾਮ ਨਸ਼ੇ ਵਾਲਾ ਪਦਾਰਥ, 11 ਟੀਕਿਆਂ ਤੇ 70 ਹਜ਼ਾਰ ਦੀ ਨਕਦੀ ਸਮੇਤ ਔਰਤ ਗ੍ਰਿਫਤਾਰ
NEXT STORY