ਕਪੂਰਥਲਾ (ਹਰਜੋਤ)-ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਮੁਹੱਲਾ ਧਰਮਕੋਟ ਵਿਖੇ ਐੱਨ. ਆਰ. ਆਈ. ਦੇ ਸਹਿਯੋਗ ਅਤੇ ਮੁਹੱਲਾ ਧਰਮਕੋਟ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਆਂਗਨਵਾੜੀ ਕਮਰੇ, ਬਾਥਰੂਮ ਦੇ ਕੰਮ ਦਾ ਉਦਘਾਟਨ ਇਛਰ ਦਾਸ ਪੰਜੂਕਾ ਕੌਂਸਲਰ ਵਾਰਡ ਨੰ. ਚਾਰ ਦੇ ਦਰਸ਼ਨ ਧਰਮਸੌਤ ਨੇ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਦੌਰਾਨ ਜਵਾਲਾ ਪ੍ਰਸਾਦ ਜਮਸੇਰਾ ਨੇ ਸਕੂਲ ਨੂੰ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਅਸ਼ੋਕ ਕਮਲ ਤੇ ਦਰਸ਼ਨ ਲਾਲ ਧਰਮਸ਼ੌਤ ਨੇ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਉਹ ਅੱਗੇ ਤੋਂ ਵੀ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਕਮਲ ਧਰਮਸੌਤ, ਬੀਰਾ ਬਲਜੋਤ, ਮਹਿੰਦਰ ਧਰਮਸੌਤ, ਚੰਨਣ ਧਰਮਸੌਤ, ਪੰਮੀ ਧਰਮਸੌਤ, ਸੁੱਚਾ ਧਰਮਸੌਤ, ਸੋਮਨਾਥ, ਪੰਜੂਕਾ ਬੱਬੀ, ਜਮਸ਼ੇਰਾ ਕ੍ਰਿਸ਼ਨ ਧਰਮਸੌਤ, ਟੈਂਲਾ ਵਦਾਣ, ਬਾਬਾ ਭਗਤ ਰਾਮ ਧਰਮਸੌਤ, ਮਾਘੂ ਧਰਮਸੌਤ ਅਮਰਜੀਤ ਧਰਮਸੌਤ ਵੀ ਹਾਜ਼ਰ ਸਨ।
ਪਿੰਡ ਨੂੰ ਸਾਫ-ਸੁਥਰਾ ਰੱਖਣ ’ਚ ਸਹਿਯੋਗ ਦੇਣ ਇਲਾਕਾ ਨਿਵਾਸੀ : ਕਾਲਾ
NEXT STORY