ਮਹਿਲ ਕਲਾਂ (ਹਮੀਦੀ) – ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਈ ਮਜ਼ਦੂਰ ਪਰਿਵਾਰਾਂ ਦੇ ਘਰਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਕੰਧਾਂ ਵਿੱਚ ਤਰੇੜਾਂ, ਛੱਤਾਂ ਵਿੱਚ ਚੁਆ ਪੈ ਜਾਣ ਅਤੇ ਬਾਲੇ ਟੁੱਟ ਜਾਣ ਕਾਰਨ ਪਰਿਵਾਰ ਬੇਘਰ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਘਰਾਂ ਅੰਦਰ ਪਿਆ ਸਮਾਨ ਵੀ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਪੀੜਤ ਮਜ਼ਦੂਰ ਸ਼ਮਸ਼ੇਰ ਸਿੰਘ ਪੁੱਤਰ ਮੱਲ ਸਿੰਘ, ਵਾਸੀ ਹਮੀਦੀ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਕੰਧਾਂ ਵਿਚ ਡੂੰਘੀਆਂ ਤਰੇੜਾਂ ਪੈ ਚੁੱਕੀਆਂ ਹਨ ਅਤੇ ਛੱਤ ਦੇ ਬਾਲੇ ਟੁੱਟਣ ਕਾਰਨ ਘਰ ਅਸੁਰੱਖਿਅਤ ਹੋ ਗਿਆ ਹੈ। ਉਸ ਨੇ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਵਿਚਾਲੇ ਪੰਜਾਬ ਦੇ ਪਿੰਡਾਂ ਬਾਰੇ ਸਰਕਾਰ ਦਾ ਵੱਡਾ ਫ਼ੈਸਲਾ
ਇਸੇ ਤਰ੍ਹਾਂ ਜਗਦੇਵ ਸਿੰਘ ਪੁੱਤਰ ਪਿਆਰਾ ਸਿੰਘ ਨੇ ਕਿਹਾ ਕਿ ਉਸ ਦੇ ਘਰ ਦੀ ਛੱਤ ਚੁਆ ਪੈਣ ਕਾਰਨ ਕਿਸੇ ਵੀ ਵੇਲੇ ਡਿੱਗ ਸਕਦੀ ਹੈ। ਉਹ ਪਤਨੀ ਅਤੇ ਚਾਰ ਧੀਆਂ ਦੀ ਜ਼ਿੰਮੇਵਾਰੀ ਮਜ਼ਦੂਰੀ ਕਰਕੇ ਨਿਭਾ ਰਿਹਾ ਹੈ ਅਤੇ ਨਵਾਂ ਘਰ ਆਪਣੇ ਪੱਧਰ ’ਤੇ ਬਣਾਉਣਾ ਅਸੰਭਵ ਹੈ। ਮਜ਼ਦੂਰ ਜਸਪਾਲ ਸਿੰਘ ਪੁੱਤਰ ਮੱਲ ਸਿੰਘ ਨੇ ਦੱਸਿਆ ਕਿ ਲਗਾਤਾਰ ਬਰਸਾਤ ਕਾਰਨ ਉਸ ਦੇ ਘਰ ਦੀ ਛੱਤ ਲਗਭਗ ਡਿੱਗਣ ਵਾਲੀ ਹੈ, ਜਦਕਿ ਅੰਦਰ ਪਿਆ ਸਾਰਾ ਸਮਾਨ ਵੀ ਖਰਾਬ ਹੋ ਚੁੱਕਾ ਹੈ। ਉਸ ਨੇ ਵੀ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ।
ਇਸ ਮੌਕੇ ਮਜ਼ਦੂਰ ਹਰਦੇਵ ਸਿੰਘ ਪੁੱਤਰ ਭੋਲਾ ਸਿੰਘ ਨੇ ਕਿਹਾ ਕਿ ਘਰ ਦੀਆਂ ਕੰਧਾਂ ਪੱਟਣ ਕਾਰਨ ਸਾਰਾ ਸਮਾਨ ਖਰਾਬ ਹੋ ਗਿਆ ਹੈ ਅਤੇ ਵੱਡਾ ਹਾਦਸਾ ਵੀ ਹੋ ਸਕਦਾ ਹੈ। ਉਹ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਹੈ ਪਰ ਨਵਾਂ ਘਰ ਬਣਾਉਣ ਲਈ ਸਮਰੱਥ ਨਹੀਂ ਹੈ। ਇਸੇ ਤਰ੍ਹਾਂ ਮਜ਼ਦੂਰ ਬਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਅਤੇ ਛੱਤ ਵਿੱਚ ਚੁਆ ਪੈ ਜਾਣ ਕਰਕੇ ਘਰ ਅੰਦਰ ਪਿਆ ਸਮਾਨ ਪੂਰੀ ਤਰ੍ਹਾਂ ਨੁਕਸਾਨੀ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਮਿਹਨਤ ਮਜ਼ਦੂਰੀ ਕਰਕੇ ਬਣਾਇਆ ਘਰ ਬਰਸਾਤ ਕਾਰਨ ਢਹਿ ਰਿਹਾ ਹੈ, ਇਸ ਲਈ ਸਰਕਾਰ ਆਰਥਿਕ ਸਹਾਇਤਾ ਦੇਵੇ। ਇਸ ਮੌਕੇ ਪਿੰਡ ਦੇ ਸਰਪੰਚ ਉਮਨਦੀਪ ਸਿੰਘ ਸੋਹੀ, ਪੰਚ ਹਰਪ੍ਰੀਤ ਸਿੰਘ ਦਿਓਲ ਅਤੇ ਗੁਰਮੀਤ ਸਿੰਘ ਪਾਲ ਸਮੇਤ ਸਮੁੱਚੀ ਪੰਚਾਇਤ ਨੇ ਮਜ਼ਦੂਰ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਘਰਾਂ ਦੇ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੁਕਸਾਨੇ ਘਰਾਂ ਦਾ ਜਾਇਜ਼ਾ ਲੈਣ ਪਹੁੰਚੇ ਦਰਸ਼ਨ ਕਾਂਗੜਾ, ਮੁਆਵਜ਼ੇ ਦਾ ਦਿੱਤਾ ਭਰੋਸਾ
NEXT STORY