ਕਪੂਰਥਲਾ (ਮੱਲੀ)-ਰੇਲ ਕੋਚ ਫੈਕਟਰੀ ਤੋਂ ਅੱਜ ਭਾਰਤ ਦੀ ਭਾਰਤੀ ਰੇਲ ਦੀ ਆਧੁਨਿਕ ਟ੍ਰੇਨ ਤੇਜਸ ਦਾ ਚੌਥਾ ਰੈਕ ਤਿਆਰ ਕਰ ਕੇ ਰਵਾਨਾ ਕੀਤਾ ਗਿਆ। ਇਸ ਰੈਕ ’ਚ 11 ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਡਿੱਬੇ ਹਨ। ਇਸ ’ਚ ਇਕ ਐਗਜਕਿਊਟਿਵ ਚੇਅਰ ਕਾਰ 9 ਚੇਅਰ ਕਾਰ ਤੇ ਇਕ ਪਾਵਰ ਕਾਰ ਸ਼ਾਮਲ ਹਨ। ਇਹ ਰੈਕ ਆਰ.ਸੀ.ਐੱਫ. ਦੇ ਪਰਿਸਰ ’ਚ ਅੱਜ ਰਵਾਨਾ ਕੀਤਾ ਗਿਆ। ਇਹ ਇਸ ਸਾਲ ਦਾ ਤੀਜਾ ਤੇ ਕੁੱਲ ਚੌਥਾ ਰੈਕ ਹੈ। ਭਾਰਤੀ ਰੇਲਵੇ ਲਈ ਤੇਜਸ ਦਾ ਪਹਿਲਾ ਰੈਕ ਰੇਲ ਕੋਚ ਫੈਕਟਰੀ ’ਚ ਨਿਰਮਾਣ ਕੀਤਾ ਗਿਆ ਸੀ ਤੇ ਇਸ ਨੂੰ ਮਈ 2017 ਨੂੰ ਆਰ.ਸੀ.ਐੱਫ. ’ਚ ਰਵਾਨਾ ਕੀਤਾ ਗਿਆ ਸੀ। ਇਹ ਰੈਕ ਮੁੰਬਈ ਤੇ ਕਰਮਾਲੀ ਗੋਆ ’ਚ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਰੈਕ ’ਚ ਐੱਲ.ਈ.ਡੀ. ਟੀ.ਬੀ., ਸੀ.ਸੀ.ਟੀ.ਵੀ. ਕੈਮਰਾ, ਫਾਇਰ ਐਂਡ ਸਮੋਕ ਡਿਟੈਕਸ਼ਨ ਐਂਡ ਸਪ੍ਰੇਸ਼ਨ ਸਿਸਟਮ, ਨਵੇਂ ਡਿਜ਼ਾਇਨ ਦੀ ਆਰਾਮਦਾਇਕ ਸੀਟਾਂ, ਵਿਨਾਇਲ ਯੁਕਤ ਵਿਸ਼ੇਸ਼ ਰੂਪ ਨਾਲ ਡਿਜ਼ਾਇਨ ਕੀਤੀ ਗਈ ਬਾਹਰੀ ਸਜਾਵਟ, 2 ਡੱਬਿਆਂ ਦੇ ’ਚ ਆਧੁਨਿਕ ਗੈਂਗਵੇ, ਇਲੈਕਟ੍ਰੋ ਨਿਊਮੈਟਿਕ ਏਅਰ ਬ੍ਰੇਕ ਤੋਂ ਇਲਾਵਾ ਸਵੈਚਾਲਿਤ ਪ੍ਰਵੇਸ਼ ਪਲੱਗ ਟਾਈਪ ਦਰਵਾਜੇ ਜੋ ਕਿ ਭਾਰਤੀ ਰੇਲ ’ਚ ਪਹਿਲੀ ਵਾਰ ਪ੍ਰਯੋਗ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਆਰ.ਸੀ.ਐੱਫ. ’ਚ ਇਸ ਸਾਲ ਨਵੀਂ ਵਿਸ਼ੇਸ਼ਤਾਵਾਂ ਨਾਲ ਸੁਸੱਜਿਤ ਉਦੇ ਡਬਲ ਡੈਕਰ ਰੈਕ ਤਿਆਰ ਕੀਤਾ ਗਿਆ। ਜਿਸ ’ਚ 11 ਡਬਲ ਡੈਕਰ ਕੋਚ ਸ਼ਾਮਲ ਹਨ।
ਉਚੇਰੀ ਪਡ਼੍ਹਾਈ ਲਈ ਹੋਣਹਾਰ ਵਿਦਿਆਰਥਣ ਦੀ ਕੀਤੀ ਆਰਥਿਕ ਮਦਦ
NEXT STORY