ਕਪੂਰਥਲਾ (ਮੁਕੇਸ਼)-ਇਨਕਮ ਟੈਕਸ ਡਿਪਾਰਟਮੈਂਟ ਵਲੋਂ ਮਾਡਲ ਟਾਊਨ ਫਗਵਾਡ਼ਾ ਵਿਖੇ ਇਨਕਮ ਟੈਕਸ ਅਵੇਅਰਨੈਸ ਕੈਂਪ ਲਾਇਆ ਗਿਆ। ਕੈਂਪ ਦੌਰਾਨ ਗੁਰਨਾਮ ਲਾਲ ਇਨਕਮ ਟੈਕਸ ਅਫਸਰ ਤੇ ਨਾਜਰ ਸਿੰਘ ਇਨਕਮ ਟੈਕਸ ਅਫਸਰ ਨੇ ਹਿੱਸਾ ਲਿਆ। ਇਸ ਮੌਕੇ ਗੁਰਨਾਮ ਲਾਲ ਆਈ.ਟੀ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਇਨਕਮ ਟੈਕਸ ਈਮਾਨਦਾਰੀ ਨਾਲ ਭਰਨ ਜੋ ਕਿ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ, ਇਹ ਵੀ ਦੇਸ਼ ਦੀ ਸੱਚੀ ਸੇਵਾ ਹੈ। ਇਸ ਮੌਕੇ ਟੈਕਸ ਵਾਰ ਐਸੋ. ਫਗਵਾਡ਼ਾ ਵਲੋਂ ਸੀ.ਆਰ. ਗੌਤਮ ਸੀਨੀਅਰ ਇਨਕਮ ਟੈਕਸ ਐਡਵੋਕੇਟ ਫਗਵਾਡ਼ਾ ਤੇ ਰਵਿੰਦਰ ਗੁਲਾਟੀ ਹਾਜ਼ਰ ਸਨ। ਇਸ ਮੌਕੇ ਇਨਕਮ ਟੈਕਸ ਰਿਟਰਨ ਵੀ ਭਰੀ ਗਈ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ।
ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਧਿਆਪਕ ਦਾ ਅਹਿਮ ਰੋਲ : ਪ੍ਰਿੰ. ਧਵਨ
NEXT STORY