ਕਪੂਰਥਲਾ (ਸੋਢੀ)-ਫੌਜ ਦੇ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਅੱਜ ਆਪਣੀ ਪਤਨੀ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਗੁਰਦੁਆਰਾ ਸਾਹਿਬ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ । ਇਸ ਸਮੇਂ ਭਾਈ ਸਤਨਾਮ ਸਿੰਘ ਇੰਚਾਰਜ ਅਖੰਡ ਪਾਠ ਸਾਹਿਬ ਤੇ ਭਾਈ ਜਗਤਾਰ ਸਿੰਘ ਇੰਚਾਰਜ ਕਡ਼ਾਹ ਪ੍ਰਸ਼ਾਦ ਸ੍ਰੀ ਬੇਰ ਸਾਹਿਬ ਨੇ ਦੋਹਾਂ ਦਾ ਸਨਮਾਨ ਸਿਰੋਪਾਓ ਦੇ ਕੇ ਸਨਮਾਨ ਕੀਤਾ। ਫੌਜ ਦੇ ਮੇਜਰ ਜਨਰਲ ਸ਼੍ਰੀ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਨਾਮ ਸਿੰਘ ਰਿਆਡ਼ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਇਤਿਹਾਸ ਸੰਬੰਧੀ ਜਾਣਕਾਰੀ ਹਾਸਲ ਕੀਤੀ।ਮੇਜਰ ਸੰਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਸ਼ੋਭਿਤ ਪਾਵਨ ਅਸਥਾਨਾਂ ਦੇ ਦਰਸ਼ਨ ਕਰਕੇ ਤੇ ਗੁਰਬਾਣੀ ਸੁਣ ਕੇ ਮਨ ਨੂੰ ਆਤਮਿਕ ਆਨੰਦ ਮਿਲਦਾ ਹੈ। ਇਸ ਸਮੇਂ ਸਰਬਜੀਤ ਸਿੰਘ ਧੂੰਦਾ ਐਡੀਸ਼ਨਲ ਮੈਨੇਜਰ, ਭਾਈ ਸੁਰਜੀਤ ਸਿੰਘ ਸਭਰਾਅ ਹੈੱਡ ਗ੍ਰੰਥੀ, ਭੁਪਿੰਦਰ ਸਿੰਘ ਰਿਕਾਰਡ ਕੀਪਰ, ਰਣਜੀਤ ਸਿੰਘ ਠੱਟਾ, ਕ੍ਰਿਸ਼ਨ ਸਿੰਘ ਅਕਾਊਂਟੈਂਟ ਤੇ ਹੋਰਨਾਂ ਸ਼ਿਰਕਤ ਕੀਤੀ ।
ਰਾਜੇਸ਼ ਅਗਰਵਾਲ ਮੈਂਬਰ ਰੋਲਿੰਗ ਸਟਾਕ ਰੇਲਵੇ ਬੋਰਡ ਨੇ ਕੀਤਾ ਰੇਲ ਕੋਚ ਫੈਕਟਰੀ ਦਾ ਦੌਰਾ
NEXT STORY