ਕਪੂਰਥਲਾ (ਜੋਸ਼ੀ)-ਚੇਤ ਮਹੀਨੇ ਦੀ ਕਿਸ਼ਨ ਪਕਸ਼ ’ਚ ਆਉਣ ਵਾਲੀ ਸਪਤਮੀ ਨੂੰ ਸ਼ੀਤਲਾ ਅਸ਼ਟਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ੀਤਲਾ ਮਾਤਾ ਦੀ ਪੂਜਾ ਤੇ ਵਰਤ ਰੱਖਣ ’ਤੇ ਕਿਸੇ ਕਿਸਮ ਦਾ ਰੋਗ ਨਹੀਂ ਲੱਗਦਾ। ਇਹ ਵਿਚਾਰ ਅੱਜ ਸ਼੍ਰੀ ਭਾਰਾ ਮੱਲ ਮੰਦਰ ਰੋਡ ’ਤੇ ਸਥਿਤ ਮਾਂ ਸ਼ੀਤਲਾ ਜੀ ਦੇ ਮੰਦਰ ਵੱਡੀ ਗਿਣਤੀ ’ਚ ਕੱਚੀ ਲੱਸੀ ਤੇ ਇਕ ਦਿਨ ਪਹਿਲਾਂ ਪਕਾਇਆ ਰੋਟ ਚਡ਼੍ਹਾਉਣ ਆਏ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਜਗਦੀਸ਼ ਗਿਰ ਨੇ ਪ੍ਰਗਟ ਕੀਤੇ। ਇਸ ਮੌਕੇ ਸਵਾਮੀ ਜੀ ਨੇ ਮਾਂ ਸ਼ੀਤਲਾ ਜੀ ਦੀ ਕਹਾਣੀ ਸੁਣਾਈ। ਉਨ੍ਹਾਂ ਵਿਸਤਾਰਪੂਰਵਕ ਦੱਸਿਆ ਕਿ ਕਿਸ ਤਰ੍ਹਾਂ ਮਾਂ ਸ਼ੀਤਲਾ ਇਸ ਧਰਤੀ ’ਤੇ ਆਈ ਤੇ ਸ਼ੈਲ ਛੁਹਾਰੀ ਪਿੰਡ ਦੀ ਕੁਮਹਾਰਣ ਨੂੰ ਉਸਦੀ ਇਨਸਾਨਾਂ ਪ੍ਰਤੀ ਸੇਵਾ ਤੋਂ ਖੁਸ਼ ਹੋ ਕੇ ਵਰਦਾਨ ਦਿੱਤਾ। ਉਨ੍ਹਾਂ ਦੱਸਿਆ ਕਿ ਜੋ ਭਗਤ ਇਸ ਦਿਨ ਠੰਡੀ ਲੱਸੀ, ਬਾਸੀ ਰੋਟੀ ਜੋ ਇੱਕ ਦਿਨ ਪਹਿਲਾਂ ਬਣਾਈ ਹੋਵੇ ਜਾਂਦਾ ਹੈ ਉਸਨੂੰ ਠੰਡਕ ਮਿਲਦੀ ਹੈ ਤੇ ਰਿਤੂ ਪਰਿਵਾਰਕ ਤੇ ਜੋ ਰੋਗ ਪੈਦਾ ਹੁੰਦੇ ਹਨ, ਉਨ੍ਹਾਂ ਤੋਂ ਬਚਿਆ ਰਹਿੰਦਾ ਹੈ ਤੇ ਉਸ ਘਰ ’ਚ ਸੁੱਖ ਸ਼ਾਂਤੀ ਰਹਿੰਦੀ ਹੈ ਤੇ ਕਾਰੋਬਾਰ ’ਚ ਵਾਧਾ ਹੁੰਦਾ ਹੈ। ਇਸ ਮੌਕੇ ਉੱਘੇ ਉਦਯੋਗਪਤੀ ਰਾਕੇਸ਼ ਧੀਰ ਦੀ ਧਰਮਪਤਨੀ ਊਸ਼ਾ ਧੀਰ, ਸੁਦੇਸ਼ ਭੰਡਾਰੀ, ਕਮਲੇਸ਼ ਜੋਸ਼ੀ, ਕਾਂਤਾ ਧੀਰ, ਸੁਲਭਾ ਧੀਰ, ਸੁਮਨ ਲਤਾ, ਸੀਮਾ ਰਾਣੀ ਆਦਿ ਹਾਜ਼ਰ ਸਨ।
ਮੇਜਰ ਜਨਰਲ ਜਸਬੀਰ ਸਿੰਘ ਸੰਧੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY