ਕਪੂਰਥਲਾ (ਧੀਰ)-ਬੀਤੇ 50 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸੀਵਰੇਜ ਤੇ ਮੁਹੱਲੇ ਦੀ ਟੁੱਟੀ ਸਡ਼ਕ ਦੇ ਕਾਰਨ ਨਰਕ ਵਰਗਾ ਜੀਵਨ ਜੀਣ ਨੂੰ ਮਜਬੂਰ ਮੁਹੱਲਾ ਜੈਨੀਆਂ ਦੇ ਵਸਨੀਕਾਂ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ ਵੱਲੋਂ ਮੁਹੱਲੇ ’ਚ ਆਪਣੇ ਅਖਤਿਆਰੀ ਫੰਡ ’ਚੋਂ ਸੀਵਰੇਜ ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਮੁਹੱਲਾ ਜੈਨੀਆਂ ਨੂੰ ਖੂਬਸੂਰਤ ਬਣਾਉਣ ਤੇ ਸਮੂਹ ਮੁਹੱਲਾ ਜੈਨੀਆਂ ਦੇ ਨਿਵਾਸੀ ਤੇ ਜੈਨ ਸਮਾਜ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਨਗਰ ਕੌਂਸਲ ਪ੍ਰਧਾਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਯੁਵਾ ਜੈਨ ਸਮਾਜ ਦੇ ਆਗੂ ਹੌਬੀ ਜੈਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਸਾਡੇ ਮੁਹੱਲੇ ਦੀ ਕਿਤੇ ਸੁਣਵਾਈ ਨਹੀ ਹੋਈਂ, ਸੀਵਰੇਜ ਕਾਰਨ ਮੁਹੱਲਾ ਨਿਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਮੁਹੱਲੇ ਦੀ ਸਡ਼ਕ ਵੀ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਸਾਰਾ ਮਾਮਲਾ ਅਸੀਂ ਵਿਧਾਇਕ ਚੀਮਾ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਇਹ ਸਾਰੇ ਕਾਰਜ ਨੂੰ ਚੋਣਾਂ ਤੋਂ ਪਹਿਲਾਂ ਨਿਬੇਡ਼ਨ ਦੇ ਹੁਕਮ ਦਿੱਤੇ ਸਨ ਤੇ ਇਹ ਸਾਰਾ ਕੰਮ ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ ਨੇ ਖੁਦ ਦਿਲਚਸਪੀ ਲੈ ਕੇ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਆਪਣੇ ਨੌਜਵਾਨ ਵਿਧਾਇਕ ਚੀਮਾ ਉੱਪਰ ਜਿਨ੍ਹਾਂ ਨੇ ਸਮੂਹ ਜੈਨ ਸਮਾਜ ਦਾ ਦਿਲ ਜਿੱਤ ਲਿਆ ਹੈ। ਇਸ ਮੌਕੇ ਹੌਬੀ ਜੈਨ ਤੋਂ ਇਲਾਵਾ ਗੌਰਵ ਜੈਨ, ਰਿੰਕੂ, ਵਿੱਕੀ ਜੈ, ਪ੍ਰਥਮੇਸ਼ ਜੈਨ, ਡਾ. ਰਵਿੰਦਰ ਜੈਨ, ਸਿਧਾਂਤ ਜੈਨ, ਸੌਰਵ ਜੈਨ, ਰੋਹਿਤ ਜੈਨ, ਬਾਵਾ, ਸ਼ਸ਼ੀ ਭੂਸ਼ਣ ਜੈਨ, ਜਤਿੰਦਰ ਜੈਨ, ਚੰਦਨ, ਨਿਸ਼ੀ, ਭਵਿਕ, ਰਿਸ਼ਬ, ਨਿਤਿਸ਼, ਲਵ, ਕੁਸ਼, ਸੰਜੂ, ਆਦਿਸ਼, ਤਰੁਨ ਜੈਨ, ਵਿਨੋਦ ਜੈਨ, ਸੀ. ਕੌਂਸਲਰ ਅਸ਼ੋਕ ਮੋਗਲਾ, ਤੇਜਵੰਤ ਸਿੰਘ ਕੌਂਸਲਰ, ਦੀਪਕ ਧੀਰ ਰਾਜੂ, ਡਿੰਪਲ ਟੰਡਨ, ਰਾਜੂ ਢਿੱਲੋਂ, ਰਵੀ ਪੀ. ਏ, ਸਤਿੰਦਰ ਚੀਮਾ, ਸੁਰਿੰਦਰਜੀਤ ਸਿੰਘ, ਵਿਨੋਦ ਜੈਨ ਆਦਿ ਹਾਜ਼ਰ ਸਨ।
550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਗੁਰੂ ਕੀ ਨਗਰੀ ਨੂੰ ਸੁੰਦਰ ਬਣਾਇਆ ਜਾਵੇ : ਗਿੱਲ
NEXT STORY